ਕਾਜਲ ਅਗਰਵਾਲ ਨੇ ਦੁਲਹਣ ਬਣਨ ਤੋਂ ਪਹਿਲਾਂ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ
ਕਾਜਲ ਅਗਰਵਾਲ ਤੇ ਗੌਤਮ ਕਿਚਲੂ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਕਾਜਲ ਨੇ ਦੁਲਹਣ ਬਣਨ ਤੋਂ ਪਹਿਲਾ ਇੱਕ ਤਸਵੀਰ ਸ਼ੇਅਰ ਕੀਤੀ ਹੈ । ਇਸ ਬਲੈਕ ਐਂਡ ਵਾਈਟ ਤਸਵੀਰ ਵਿੱਚ ਕਾਜਲ ਦੁਲਹਣ ਬਣ ਰਹੀ ਹੈ । ਹੱਥਾਂ ਵਿੱਚ ਚੂੜਾ ਪਾ ਕੇ ਤੇ ਮੱਥੇ ਤੇ ਟਿੱਕਾ ਸਜਾ ਕੇ ਕਾਜਲ ਇੱਕ ਦਮ ਸ਼ਾਂਤ ਬੈਠੀ ਹੈ ।

ਹੋਰ ਪੜ੍ਹੋ :-
ਗੋਗੀ ਦੇ ਕਿਰਦਾਰ ਨਾਲ ਮਸ਼ਹੂਰ ਅਦਾਕਾਰ ਸਮਯ ਸ਼ਾਹ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਆਪਣੀ ਲੁੱਕ, ਤਸਵੀਰਾਂ ਵਾਇਰਲ

ਕਾਜਲ ਦੇ ਪਿੱਛੇ ਉਹਨਾਂ ਦਾ ਲਹਿੰਗਾ ਦਿਖਾਈ ਦੇ ਰਿਹਾ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਤੁਫਾਨ ਤੋਂ ਪਹਿਲਾਂ ਦੀ ਸ਼ਾਂਤੀ’ । ਇਸ ਤੋਂ ਪਹਿਲਾਂ ਵੀ ਕਾਜਲ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ ।

ਜਿਨ੍ਹਾ ਵਿੱਚ ਉਸ ਦੀ ਮਾਂ ਵੀ ਨਜ਼ਰ ਆਈ ਸੀ । ਇਹਨਾਂ ਤਸਵੀਰਾਂ ਵਿੱਚ ਵੀ ਕਾਜਲ ਨੇ ਚੂੜਾ ਪਾਇਆ ਹੋਇਆ ਸੀ ਜਿਹੜਾ ਕਿ ਰੁਮਾਲ ਨਾਲ ਕਵਰ ਸੀ । ਵਿਆਹ ਤੋਂ ਇੱਕ ਦਿਨ ਪਹਿਲਾਂ ਕਾਜਲ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ ।