ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਡਾਂਗ ਮਾਰ ਕੇ ਕੱਢਿਆ ਸੀ ਸਾਧੂਆਂ ਲਈ ਪਾਣੀ

By  Rupinder Kaler October 17th 2019 01:56 PM

ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਡੌਂਗ ਮਾਰ ਪਹੁੰਚ ਗਏ ਹਨ ।  ਇਸ ਗੁਰਦੁਆਰੇ ਦਾ ਆਪਣਾ ਹੀ ਇਤਿਹਾਸ ਹੈ ।   ਗੁਰੂ ਨਾਨਕ ਦੇਵ ਜੀ  ਇਸ ਸਥਾਨ ਤੇ ਉਦੋਂ ਆਏ ਸਨ ਜਦੋਂ ਉਹ ਚਾਈਨਾ ਤੇ ਸਿੱਕਮ ਦੀ ਯਾਤਰਾ ਕਰ ਰਹੇ ਸਨ । ਕਹਿੰਦੇ ਹਨ ਕਿ  ਇਸ ਸਥਾਨ ਨੇ ਗੁਰੂ ਨਾਨਕ ਦੇਵ ਜੀ ਨੇ ਡਾਂਗ ਮਾਰ ਕੇ ਪਾਣੀ ਦਾ ਚਸ਼ਮਾ   ਕੱਢਿਆ ਸੀ ਕਿਉਂਕਿ ਇਸ ਸਥਾਨ ਤੇ ਤਾਪਮਾਨ ਵਿੱਚ ਗਿਰਾਵਟ ਹੋਣ ਕਰਕੇ ਪਾਣੀ ਦਾ ਮੁੱਖ ਸਰੋਤ ਝੀਲ ਜੰਮ ਜਾਂਦੀ ਹੈ ।

ਇਸ ਸਥਾਨ ਨੂੰ ਲੈ ਕੇ ਇੱਕ ਵਿਵਾਦ ਵੀ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਅਮਰਜੀਤ ਸਿੰਘ ਚਾਵਲਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨਾਲ ਖ਼ਾਸ ਗੱਲ ਬਾਤ ਵੀ ਕੀਤੀ ਤੇ ਇਸ ਪੂਰੇ ਵਿਵਾਦ ਨੂੰ ਜਾਣਿਆ ।

ਕੀ ਹੈ ਪੂਰਾ ਵਿਵਾਦ ਤੇ ਕੀ ਹੈ ਇਸ ਸਥਾਨ ਦਾ ਪੂਰਾ ਇਤਿਹਾਸ ਜਾਨਣ ਲਈ ਦੇਖਦੇ ਰਹੇ ‘ਟਰਬਨ ਟੈ੍ਰਵਲਰ’। ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post