ਕਸਬਾ ਡਿਬਰੂਗੜ੍ਹ ਦੇ ਲੋਕ ਇਸ ਗੁਰਦੁਆਰਾ ਸਾਹਿਬ ਕਰਕੇ ਹਰ ਮੁਸੀਬਤ ਤੋਂ ਹਨ ਬਚਦੇ

By  Rupinder Kaler November 19th 2019 01:15 PM

ਅਰਮਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਹੁਣ ਤੱਕ ਅਸਾਮ ਦੇ ਕਈ ਜੰਗਲਾਂ ਪਹਾੜਾਂ ਨੂੰ ਪਾਰ ਕਰਕੇ ਤੁਹਾਨੂੰ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨ ਕਰਵਾ ਚੁੱਕੇ ਹਨ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਆਪਣੀ ਟੀਮ ਨਾਲ ਡਿਬਰੂਗੜ੍ਹ ਦੇ ਗੁਰਦੁਆਰਾ ਸਿੰਘ ਸਭਾ ਪਹੁੰਚ ਗਏ ਹਨ । ਇਸ ਤੋਂ ਬਾਅਦ ਉਹ ਬ੍ਰਹਮ ਕੁੰਡ ਲਈ ਰਵਾਨਾ ਹੋਣਗੇ ।

ਗੁਰਦੁਆਰਾ ਗੁਰੂ ਸਿੰਘ ਸਭਾ ਦਾ ਵੀ ਆਪਣਾ ਇਤਿਹਾਸ ਹੈ । ਕਹਿੰਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਤਕਰੀਬਨ ਸੌ ਸਾਲ ਪੁਰਾਣਾ ਹੈ । ਇਹ ਗੁਰਦੁਆਰਾ ਸਾਹਿਬ ਬ੍ਰਹਮਪੁਤਰ ਨਦੀ ਤੋਂ ਕੁਝ ਹੀ ਦੂਰੀ ਤੇ ਸਥਿਤ ਹੈ । ਕਹਿੰਦੇ ਹਨ ਕਿ ਇੱਕ ਵਾਰ ਨਦੀ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਸੀ । ਅੱਧੇ ਤੋਂ ਵੱਧ ਸ਼ਹਿਰ ਨੂੰ ਇਹ ਨਦੀ ਰੋੜ ਕੇ ਆਪਣੇ ਨਾਲ ਲੈ ਗਈ ਸੀ ।

ਪਰ ਕੁਝ ਲੋਕਾਂ ਨੇ ਇਸ ਮੁਸੀਬਤ ਨੂੰ ਟਾਲਣ ਲਈ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਕੀਤੇ ਸਨ । ਜਿਵੇਂ ਹੀ ਭੋਗ ਪਾ ਕੇ ਪ੍ਰਸ਼ਾਦ ਵੰਡਿਆ ਗਿਆ ਤਾਂ ਨਦੀ ਸ਼ਾਂਤ ਹੋ ਗਈ ਤੇ ਦੇਖਦੇ ਹੀ ਦੇਖਦੇ ਇਹ ਮੁਸੀਬਤ ਟਲ ਗਈ । ਇਸ ਦਿਨ ਤੋਂ ਬਾਅਦ ਇਸ ਸ਼ਹਿਰ ਕਦੇ ਵੀ ਪਾਣੀ ਨਹੀਂ ਵੜਿਆ । ਹਰ ਸਾਲ 15 ਅਗਸਤ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਵਿੱਚ ਪਾਠ ਖੁਲਵਾਏ ਜਾਂਦੇ ਹਨ ।

Related Post