ਉੱਤਰਾਖੰਡ ਦੇ ਬਾਗੇਸ਼ਵਰ ਦਾ ਹੈ ਆਪਣਾ ਇਤਿਹਾਸ, ਦਰਸ਼ਨ ਕਰੋ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਥੜਾ ਸਾਹਿਬ ਦੇ  

By  Rupinder Kaler August 7th 2019 12:37 PM

ਅਮਰਜੀਤ ਸਿੰਘ ਚਾਵਲਾ ਦੀ ਗੁਰੂ ਨਾਨਕ ਦੇਵ ਜੀ ਦੇ 55੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਇਸ ਯਾਤਰਾ ਦੌਰਾਨ ਉਹ ਬਾਗੇਸ਼ਵਰ ਸ਼ਹਿਰ ਦੇ ਗੁਰਦੁਆਰਾ ਥੜਾ ਸਾਹਿਬ ਪਹੁੰਚੇ । ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨਾਲ ਬਚਨ ਬਲਾਸ ਕੀਤਾ ਸੀ ਤੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਇਆ ਸੀ ।

ਇਸ ਸਥਾਨ ਦਾ ਅਪਣਾ ਇਤਿਹਾਸ ਹੈ । ਕਹਿੰਦੇ ਹਨ ਕਿ ਇਸ ਸ਼ਹਿਰ ਦਾ ਨਾਂ ਰਾਜਾ ਬਾਗੇਸ਼ਵਰ ਦੇ ਨਾਂਅ ਤੇ ਪਿਆ ਹੈ । ਇਸ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀ ਹੁੰਦੀ, ਜਿਸ ਕਰਕੇ ਇਹ ਰਾਜਾ ਸਿੱਧਾਂ ਦੇ ਕਹਿਣ ਤੇ ਮਨੁੱਖੀ ਬਲੀ ਦਿੰਦਾ ਸੀ । ਇਸ ਗੱਲ ਦਾ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਰਾਜੇ ਨੂੰ ਇਸ ਅਣਮਨੁੱਖੀ ਕਾਰੇ ਤੋਂ ਰੋਕਿਆ ਤੇ ਉਸ ਨੂੰ ਆਸ਼ੀਰਵਾਦ ਦਿੱਤਾ । ਕੁਝ ਚਿਰ ਬਾਅਦ ਰਾਜੇ ਦੇ ਘਰ ਔਲਾਦ ਹੋ ਗਈ ।

Gurdwara Thara Sahib Gurdwara Thara Sahib

ਰਾਜੇ ਨੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ  ਇਸ ਸਥਾਨ ਦਾ ਨਿਰਮਾਣ ਕਰਵਾਇਆ । ਇਸ ਸਥਾਨ ਤੇ ਕੁਝ ਹੋਰ ਵੀ ਇਤਿਹਾਸਕ ਥਾਵਾਂ ਹਨ, ਜਿੰਨ੍ਹਾਂ ਦਾ ਇਤਿਹਾਸ ਜਾਨਣ ਲਈ ਤੁਸੀਂ ਦੇਖੋ 'ਟਰਬਨ ਟ੍ਰੈਵਲਰ' ਦਾ ਨੌਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ 'ਟਰਬਨ ਟ੍ਰੈਵਲਰ' ।

Related Post