ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਪਹੁੰਚ ਕੇ ਲਗਾਏ ਸਨ ਭਾਗ
Rupinder Kaler
November 21st 2019 02:16 PM
ਅਮਰਜੀਤ ਸਿੰਘ ਚਾਵਲਾ ਦੀ ਯਾਤਰਾ ਬੰਗਲਾਦੇਸ਼ ਵਿੱਚ ਪਹੁੰਚ ਗਈ ਹੈ । ਇੱਥੇ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ । ਬੰਗਲਾਦੇਸ਼ ਦੇ ਢਾਕਾ ਵਿੱਚ ਗੁਰਦੁਆਰਾ ਨਾਨਕਸ਼ਾਹੀ ਮੌਜੂਦ ਹੈ । ਜਿੱਥੇ ਪਹੁੰਚਣ ਲਈ ਅਮਰਜੀਤ ਸਿੰਘ ਚਾਵਲਾ ਨੂੰ ਲੰਮਾ ਸਫ਼ਰ ਤੈਅ ਕਰਨਾ ਪਿਆ ਹੈ । ਇਸ ਸਫ਼ਰ ਦੌਰਾਨ ਉਹਨਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਉਹਨਾਂ ਦੀ ਗੱਡੀ ਵਿੱਕ ਕੁਝ ਖਰਾਬੀ ਆ ਗਈ ਸੀ ।