ਵਾਰ ਮੈਮੋਰੀਅਲ 'ਚ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 

By  Rupinder Kaler August 23rd 2019 10:33 AM -- Updated: August 23rd 2019 10:36 AM

ਅਮਰਜੀਤ ਸਿੰਘ ਚਾਵਲਾ ਨੇ ਆਪਣੀ  ਲੇਹ ਯਾਤਰਾ ਦੌਰਾਨ ਜਿੱਥੇ ਸਾਨੂੰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਉੱਥੇ ਉਹ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਥਾਨ ਤੇ ਵੀ ਪਹੁੰਚੇ । ਲੇਹ ਵਿੱਚ ਬਣਾਏ ਗਏ ਇਸ ਵਾਰ ਮੈਮੋਰੀਅਲ ਵਿੱਚ ਹਰ ਉਹ ਚੀਜ਼ ਹੈ ਜਿਹੜੀ ਕਾਰਗਿਲ ਦੀ ਜੰਗ ਨਾਲ ਜੁੜੀ ਹੋਈ ਹੈ ।

Kargil War Memorial Kargil War Memorial

ਇਹ ਸਥਾਨ ਸਾਨੂੰ ਉਹਨਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਨ ਤੇ ਸ਼ਾਨ ਲਈ ਆਪਣੀ ਜਾਨ ਹੱਸਦੇ ਹੱਸਦੇ ਵਾਰ ਦਿੱਤੀ । ਵਾਰ ਮੈਮੋਰੀਅਲ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਸ਼੍ਰੀਨਗਰ ਦੀਆਂ ਹਸੀਨ ਵਾਦੀਆਂ ਵੱਲ ਵਧ ਜਾਂਦੇ ਹਨ । ਇਸ ਸਫ਼ਰ ਦੌਰਾਨ ਉਹ ਸਾਨੂੰ ਕੁਝ ਖ਼ਾਸ ਥਾਵਾਂ ਬਾਰੇ ਦੱਸਦੇ ਹਨ, ਜਿਨ੍ਹਾਂ ਦੀ ਖ਼ਾਸੀਅਤ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 24ਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' ਐਪ 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post