ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਭੀਖਣ ਸ਼ਾਹ ਜੀ ਦੀ ਮਜ਼ਾਰ ਦੇ

By  Rupinder Kaler September 10th 2019 02:08 PM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ । ਇਸ ਯਾਤਰਾ ਦੌਰਾਨ ਜਿੱਥੇ ਉਹਨਾਂ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਹਨ, ਉੱਥੇ ਉਹ ਸਾਨੂੰ ਉਹਨਾਂ ਭਗਤਾਂ ਤੇ ਸੂਫ਼ੀ ਸੰਤਾਂ ਦੇ ਸਥਾਨਾਂ ਦੇ ਵੀ ਦਰਸ਼ਨ ਕਰਵਾ ਰਹੇ ਹਨ ਜਿੰਨ੍ਹਾਂ ਨਾਲ ਕਦੇ ਗੁਰੂ ਨਾਨਕ ਦੇਵ ਜੀ ਨੇ ਰੂਹਾਨੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਸੀ ।

ਆਪਣੀ ਇਸ ਯਾਤਰਾ ਦੌਰਾਨ ਅਮਰਜੀਤ ਚਾਵਲਾ ਭੀਖਣ ਸ਼ਾਹ ਜੀ ਦੀ ਮਜਾਰ ’ਤੇ ਵੀ ਪਹੁੰਚੇ । ਇਹ ਮਜ਼ਾਰ ਲਖਨਊ ਦੇ ਕਸਬਾ ਕਾਕੋਰੀ ਵਿੱਚ ਸਥਿਤ ਹੈ ।ਇਸ ਕਸਬੇ ਵਿੱਚ ਅੱਜ ਵੀ ਬਾਬਾ ਭੀਖਣ ਸ਼ਾਹ ਦੇ ਵਾਰਿਸ ਰਹਿੰਦੇ ਹਨ ਜਿਹੜੇ ਇਸ ਮਜ਼ਾਰ ਦੀ ਦੇਖਭਾਲ ਕਰਦੇ ਹਨ । ਅਮਰਜੀਤ ਚਾਵਲਾ ਨੇ ਭੀਖਣ ਸ਼ਾਹ ਦੇ ਵਾਰਿਸਾਂ ਨਾਲ ਗੱਲਬਾਤ ਵੀ ਕੀਤੀ ਇਸ ਸਥਾਨ ਦਾ ਇਤਿਹਾਸ ਜਾਣਿਆ ।

ਕੀ ਹੈ ਇਸ ਸਥਾਨ ਦਾ ਇਤਿਹਾਸ ਜਾਨਣ ਲਈ ਦੇਖੋ ‘ਟਰਬਨ ਟੈ੍ਰਵਲਰ’ ਦਾ 40ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post