ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਪਹੁੰਚ ਕੇ ਗਰਮ ਚਸ਼ਮੇ ਦੇ ਪਾਣੀ ਨੂੰ ਕੀਤਾ ਸੀ ਸ਼ੀਤਲ

By  Rupinder Kaler September 24th 2019 01:23 PM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਰਾਜਗੀਰ ਪਹੁੰਚ ਗਈ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸ਼ੀਤਲ ਕੁੰਡ ਹੈ ।ਪਟਨਾ ਤੋਂ ਕੁਝ ਹੀ ਦੂਰੀ ਤੇ ਸਥਿਤ ਰਾਜਗੀਰ ਨਾਂ ਦੇ ਇਸ ਸਥਾਨ ਦਾ ਆਪਣਾ ਹੀ ਮਹੱਤਵ ਹੈ । ਇਹ ਸਥਾਨ 5 ਪਰਬਤਾਂ ਨਾਲ ਘਿਰਿਆ ਹੋਇਆ ਹੈ । ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇੱਥੇ ਪਹੁੰਚੇ ਸਨ ।

ਇਸ ਸਥਾਨ ਤੇ 22 ਕੁੰਡ ਯਾਨੀ ਪਾਣੀ ਦੇ ਚਸ਼ਮੇ ਸਨ ਪਰ ਹਰ ਚਸ਼ਮੇ ਵਿੱਚੋਂ ਗਰਮ ਪਾਣੀ ਹੀ ਨਿਕਲਦਾ ਸੀ । ਜਿਸ ਕਰਕੇ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਇਸ ਮੁਸੀਬਤ ਤੋਂ ਜਾਣੂ ਕਰਵਾਇਆ । ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਦੀ ਇਸ ਫਰਿਆਦ ਨੂੰ ਸੁਣਦੇ ਹੋਏ ਇਹਨਾਂ ਚਸ਼ਮਿਆਂ ਵਿੱਚੋਂ ਇੱਕ ਚਸ਼ਮੇ ਦੇ ਪਾਣੀ ਨੂੰ ਸ਼ੀਤਲ ਕਰ ਦਿੱਤਾ ਸੀ ।

ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸ਼ੀਤਲ ਕੁੰਡ ਬਣਾਇਆ ਗਿਆ । ਇਸ ਤੋਂ ਇਲਾਵਾ ਅਮਰਜੀਤ ਚਾਵਲਾ ਇੱਥੋਂ ਦੀ ਮਸ਼ਹੂਰ ਗੁਫਾ ਸੋਨਭੰਡਾਰ ਵੀ ਗਏ । ਕਹਿੰਦੇ ਹਨ ਕਿ ਇਸ ਗੁਫਾ ਵਿੱਚ ਸੋਨੇ ਦਾ ਖਜ਼ਾਨਾ ਦੱਬਿਆ ਹੋਇਆ ਹੈ ।

ਇਸ ਤੋਂ ਇਲਾਵਾ ਇਸ ਗੁਫਾ ਦੇ ਕੁਝ ਹੋਰ ਰਾਜ਼ ਵੀ ਜਿਨ੍ਹਾਂ ਤੋਂ ਪਰਦਾ ਹਟਾਉਣਗੇ ਅਰਮਜੀਤ ਚਾਵਲਾ ।ਇਸ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post