ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਭਾਈ ਜੈਤਾ ਜੀ ਨਾਲ ਕੀਤੀ ਸੀ ਮੁਲਾਕਾਤ

By  Rupinder Kaler September 25th 2019 05:40 PM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਪਟਨਾ ਸਾਹਿਬ ਦੇ ਗੁਰਦੁਆਰਾ ਗਾਊਘਾਟ ਪਹੁੰਚ ਗਈ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮਂੇ ਆਏ ਸਨ । ਇਸ ਸਥਾਨ ਦਾ ਪੁਰਾਣਾ ਨਾਂਅ ਬਿੰਸ਼ਮਬਰਪੁਰ ਸੀ । ਕਹਿੰਦੇ ਹਨ ਕਿ ਇਸ ਸਥਾਨ ਭਾਈ ਜੈਤਾ ਮਲ ਦਾ ਨਿਵਾਸ ਸਥਾਨ ਸੀ । ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੀ ਮੁਲਾਕਾਤ ਭਾਈ ਜੈਤਾ ਜੀ ਨਾਲ ਹੋਈ ਸੀ ।

ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਭਾਈ ਜੈਤਾ ਜੀ ਨਾਲ ਮੁਲਾਕਾਤ ਕੀਤੀ, ਉਸ ਸਮੇਂ ਉਹ 300 ਸਾਲ ਦੇ ਸਨ । ਭਾਈ ਜੈਤਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇੱਛਾ ਪ੍ਰਗਟ ਕੀਤੀ ਕਿ ਉਹ ਬਿਰਧ ਹੋਣ ਕਰਕੇ ਗੰਗਾ ਦਾ ਇਸ਼ਨਾਨ ਨਹੀਂ ਕਰ ਸਕਦੇ । ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਨੂੰ ਗੰਗਾ ਇੱਕ ਗਾਂ ਦੇ ਰੂਪ ਵਿੱਚ ਖੁਦ ਇਸ਼ਨਾਨ ਕਰਾਉਣ ਲਈ ਆਇਆ ਕਰੇਗੀ ।

ਇਸ ਸਥਾਨ ਦੇ ਨਾਲ ਹੋਰ ਵੀ ਕਈ ਸਾਖੀਆਂ ਜੁੜੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਜਾਨਣ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post