ਇਸ ਸਥਾਨ ’ਤੇ ਹਨ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਕਈ ਇਤਿਹਾਸਕ ਚੀਜ਼ਾਂ

By  Rupinder Kaler September 27th 2019 04:44 PM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਪਟਨਾ ਸਾਹਿਬ ਦੇ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਸਾਹਿਬ ਪਹੁੰਚ ਗਈ ਹੈ । ਇਸ ਗੁਰਦੁਆਰਾ ਸਾਹਿਬ ਦਾ ਆਪਣਾ ਇਤਿਹਾਸ ਹੈ । ਇਸ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਲ ਅਵਸਥਾ ਵਿੱਚ ਕਈ ਲੀਲਾਵਾਂ ਦਿਖਾਈਆਂ ਸਨ । ਇਸ ਸਥਾਨ ਤੇ ਉਸ ਸਮੇਂ ਦੇ ਮਹਾਰਾਜਾ ਫ਼ਤਿਹਚੰਦ ਮੈਨੀ ਦਾ ਮਹਿਲ ਹੁੰਦਾ ਸੀ । ਪਰ ਇਸ ਰਾਜੇ ਦੇ ਕੋਈ ਵੀ ਔਲਾਦ ਨਹੀਂ ਸੀ ਜਿਸ ਕਰਕੇ ਇਹ ਰਾਜਾ ਇੱਕ ਪੁੱਤਰ ਦੀ ਕਾਮਨਾ ਕਰਦਾ ਰਹਿੰਦਾ ਸੀ ।

ਗੁਰੂ ਜੀ ਇਸ ਸਥਾਨ ਤੇ ਖੇਡਦੇ ਹੁੰਦੇ ਸਨ । ਇੱਕ ਦਿਨ ਜਦੋਂ ਗੁਰੂ ਜੀ ਨੂੰ ਰਾਣੀ ਨੇ ਦੇਖਿਆ ਤਾਂ ਉਸ ਦੀ ਇੱਛਾ ਹੋਈ ਕਿ ਉਸ ਦਾ ਵੀ ਗੁਰੂ ਜੀ ਵਰਗਾ ਇੱਕ ਪੁੱਤਰ ਹੋਵੇ । ਜਿਸ ਤੋਂ ਬਾਅਦ ਗੁਰੂ ਜੀ ਰਾਣੀ ਕੋਲ ਖੇਡਦੇ ਹੋਏ ਆ ਗਏ ਤੇ ਉਹਨਾਂ ਨੇ ਕਿਹਾ ਕਿ ਅੱਜ ਤੋਂ ਤੁਸੀਂ ਮੇਰੇ ਧਰਮ ਦੇ ਮਾਤਾ ਹੋ । ਕਹਿੰਦੇ ਹਨ ਕਿ ਇਸ ਸਥਾਨ ਤੇ ਜੋ ਵੀ ਵਿਆਕਤੀ ਸੱਚੇ ਮਨ ਨਾਲ ਕੋਈ ਮੁਰਾਦ ਮੰਗਦਾ ਹੈ ਉਸ ਦੀ ਉਹ ਮੁਰਾਦ ਪੂਰੀ ਹੁੰਦੀ ਹੈ ।

ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਜੀ ਨਾਲ ਸਬੰਧਿਤ ਕਈ ਚੀਜਾਂ ਵੀ ਹਨ ਜਿਹੜੀਆਂ ਕਿ ਇਤਿਹਾਸਕ ਹਨ । ਇਹਨਾਂ ਚੀਜ਼ਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post