ਦਰਸ਼ਨ ਕਰੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਦੇ

By  Rupinder Kaler September 27th 2019 05:25 PM

ਅਮਰਜੀਤ ਸਿੰਘ ਚਾਵਲਾ ਪਟਨਾ ਸਾਹਿਬ ਵਿੱਚ ਹਨ ਉਹ ਸਾਨੂੰ ਹੁਣ ਤੱਕ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਚੁੱਕੇ ਹਨ । ਇਸ ਯਾਤਰਾ ਦੌਰਾਨ ਉਹ ਤਖਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਵੀ ਕਰਨ ਪਹੁੰਚੇ । ਇਸ ਪਵਿੱਤਰ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ । ਇਸ ਗੁਰਦੁਆਰਾ ਸਾਹਿਬ ਵਿੱਚ ਕਈ ਇਤਿਹਾਸਕ ਸਥਾਨ ਹਨ ।

ਇੱਥੇ ਹੀ ਮਾਤਾ ਗੁਜਰੀ ਜੀ ਦਾ ਖੂਹ ਹੈ । ਇਸ ਖੂਹ ਬਾਰੇ ਕਈ ਸਾਖੀਆਂ ਹਨ । ਇਸ ਸਥਾਨ ਤੇ ਗੁਰੂ ਜੀ ਦਾ ਉਹ ਚੋਲਾ ਵੀ ਹੈ ਜਿਹੜਾ ਕਿ ਗੁਰੂ ਜੀ ਨੇ 15 ਸਾਲ ਉਮਰ ਵਿੱਚ ਧਾਰਨ ਕੀਤਾ ਸੀ । ਇਸ ਸਥਾਨ ਤੋਂ ਕੁਝ ਹੀ ਦੂਰੀ ਤੇ ਗੁਰਦੁਅਰਾ ਸੰਗਤ ਸੋਨਾਰ ਟੋਲੀ ਹੈ । ਜਿਸ ਦਾ ਕਿ ਆਪਣਾ ਹੀ ਇਤਿਹਾਸਕ ਮਹੱਤਵ ਹੈ ।

ਇਸ ਗੁਰਦੁਅਰਾ ਸਾਹਿਬ ਦਾ ਇਤਿਹਾਸ ਜਾਨਣ ਲਈ ਦੇਖੋ ‘ਟਰਬਨ ਟੈ੍ਰਵਲਰ’ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post