ਦਰਸ਼ਨ ਕਰੋ ਨੇਪਾਲ ਦੇ ਮਨੋ ਕਾਮਨਾ ਮੰਦਰ ਦੇ

By  Rupinder Kaler October 1st 2019 05:42 PM

ਅਮਰਜੀਤ ਸਿੰਘ ਚਾਵਲਾ ਨੇਪਾਲ ਦੇ ਲਵਤਾਰ ਪਹੁੰਚ ਗਏ ਹਨ । ਇਹ ਬਹੁਤ ਹੀ ਖੂਸਸੁਰਤ ਜਗ੍ਹਾ ਹੈ । ਜਿਸ ਨੂੰ ਦੇਖਕੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ ਕੋਈ ਸਵਰਗ ਵਿੱਚ ਪਹੁੰਚ ਜਾਂਦਾ ਹੈ । ਇਸ ਸਥਾਨ ਤੇ ਇੱਕ ਬਹੁਤ ਹੀ ਪੁਰਾਣਾ ਮੰਦਰ ਹੈ ਜਿਸ ਨੂੰ ਕਿ ਮਨੋਕਾਮਨਾ ਮੰਦਰ ਕਿਹਾ ਜਾਂਦਾ ਹੈ । ਇਹ ਮੰਦਰ ਮਾਂ ਭਗਵਤੀ ਦੇ ਨਾਂਅ ਤੇ ਬਣਿਆ ਹੋਇਆ ਹੈ ।

ਇਹ ਮੰਦਰ 1300 ਮੀਟਰ ਦੀ ਉਚਾਈ ਤੇ ਬਣਿਆ ਹੋਇਆ ਹੈ । ਜਿੱਥੇ ਪਹੁੰਚਣ ਲਈ ਟਰਾਲੀ ਦੀ ਵਰਤੋਂ ਹੁੰਦੀ ਹੈ । ਇਸ ਮੰਦਰ ਦੇ ਨਾਲ ਕਈ ਪ੍ਰਥਾਵਾਂ ਜੁੜੀਆਂ ਹੋਈਆਂ ਹਨ । ਇਸ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਕਾਠਮਾਂਡੂ ਲਈ ਰਵਾਨਾ ਹੋ ਜਾਂਦੇ ਹਨ ।

ਕਾਠਮਾਂਡੂ ਜਾਂਦੇ ਹੋਏ ਵੀ ਕੁਝ ਇਤਿਹਾਸਕ ਸਥਾਨ ਹਨ ਜਿੱਥੇ ਤੁਹਾਨੂੰ ਲੈ ਕੇ ਜਾਣਗੇ ਅਮਰਜੀਤ ਚਾਵਲਾ ਇਸ ਲਈ ਬਣੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post