ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਵੱਖ-ਵੱਖ ਧਾਰਮਿਕ ਸਥਾਨਾਂ ਦੇ

By  Rupinder Kaler October 5th 2019 04:27 PM

ਅਮਰਜੀਤ ਸਿੰਘ ਚਾਵਲਾ ਨੇ ਨੇਪਾਲ ਵਿੱਚ ਜਿੰਨੇ ਵੀ ਗੁਰਦੁਆਰੇ ਸਨ ਉਹ ਤੁਹਾਨੂੰ ਦਿਖਾ ਦਿੱਤੇ ਹਨ । ਹੁਣ ਉਹ ਆਪਣੀ ਯਾਤਰਾ ਦੇ ਅਗਲੇ ਪੜਾਅ ਲਈ ਰਵਾਨਾ ਹੋ ਗਏ ਹਨ । ਅਮਰਜੀਤ ਚਾਵਲਾ ਕਾਕੜਬਿੱਟਾ ਲਈ ਰਵਾਨਾ ਹੋਏ ਹਨ । ਕਾਕੜਬਿੱਟਾ ਤੋਂ ਪਹਿਲਾਂ ਅਮਰਜੀਤ ਚਾਵਲਾ ਨੇਪਾਲ ਦੇ ਸਿਮਰਾ ਪਹੁੰਚੇ ਹਨ । ਇਸ ਸਥਾਨ ਤੇ ਇੱਕ ਮੰਦਰ ਹੈ ਜਿੱਥੇ ਪਹੁੰਚਣ ਲਈ ਪੈਦਲ ਜਾ ਫਿਰ ਮੋਟਰਸਾਈਕਲ ਤੇ ਜਾਣਾ ਪੈਂਦਾ ਹੈ ।

ਕਹਿੰਦੇ ਹਨ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਸਨ ਪਰ ਇਸ ਦਾ ਪੱਕਾ ਪ੍ਰਮਾਣ ਨਹੀਂ ਮਿਲਦਾ । ਇਸ ਸਥਾਨ ਦੇ ਨਾਲ ਕੁਝ ਹੋਰ ਵੀ ਮਹੱਤਵਪੂਰਨ ਗੱਲਾਂ ਜੁੜੀਆਂ ਹੋਈਆਂ ਹਨ । ਜਿਨ੍ਹਾਂ ਦੀ ਜਾਣਕਾਰੀ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post