ਜਾਣੋਂ ਗੁਰੂ ਸਾਹਿਬਾਨ ਦੀਆਂ ਉਦਾਸੀਆਂ ਦਾ ਇਤਿਹਾਸ ਅਮਰਜੀਤ ਚਾਵਲਾ ਦੇ ਨਾਲ

By  Rupinder Kaler October 11th 2019 11:32 AM -- Updated: October 11th 2019 11:33 AM

ਅਮਰਜੀਤ ਸਿੰਘ ਚਾਵਲਾ ਆਪਣੀ ਨੇਪਾਲ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਸ ਇਤਿਹਾਸ ਨੂੰ ਵੀ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਜਿਕਰ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਨੂੰ ਸੁਰਜੀਤ ਸਿੰਘ ਨਾਂਅ ਦਾ ਸ਼ਖਸ ਮਿਲਿਆ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਧੁਨੀ ਮੱਠ ਦੇ ਨਾਲ ਲੱਗਦੇ ਇਲਾਕੇ ਵਿੱਚ ਰਹਿ ਰਿਹਾ ਹੈ ।

ਸੁਰਜੀਤ ਸਿੰਘ ਮੁਤਾਬਿਕ ਇਸ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਹਸਤ ਲਿਖਤ ਸਰੂਪ ਮੌਜੂਦ ਸੀ । ਜਿਸ ਦੇ ਦਰਸ਼ਨ ਕਰਨ ਲਈ ਉਹ ਅਕਸਰ ਇਸ ਮੱਠ ਵਿੱਚ ਆਉਂਦੇ ਸਨ । ਇਸ ਮੁਲਾਕਾਤ ਦੌਰਾਨ ਸੁਰਜੀਤ ਸਿੰਘ ਨੇ ਇੱਕ ਦਸਤਵੇਜ ਵੀ ਦਿਖਾਇਆ ਜਿਸ ਵਿੱਚ ਇਹ ਬਿਆਨ ਕੀਤਾ ਗਿਆ ਸੀ ਕਿ ਸੁਰਜੀਤ ਸਿੰਘ ਤੇ ਉਹਨਾਂ ਦਾ ਪਰਿਵਾਰ ਇੱਕ ਦਿਨ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਆਪਣੇ ਘਰ ਲੈ ਕੇ ਆਇਆ ਸੀ ।

ਇਹ ਦਸਤਾਵੇਜ ਇਹ ਵੀ ਦੱਸ ਦੇ ਹਨ ਕਿ ਇਹਨਾਂ ਸਰੂਪਾਂ ਨੂੰ ਕਿਸੇ ਹੋਰ ਸਥਾਨ ਤੇ ਬਿਰਾਜਮਾਨ ਕੀਤਾ ਗਿਆ ਸੀ ਤਾਂ ਜੋ ਇਹ ਸਰੂਪ ਸੁਰੱਖਿਅਤ ਰਹਿਣ । ਇਸ ਮੁਲਾਕਾਤ ਦੌਰਾਨ ਅਮਰਜੀਤ ਚਾਵਲਾ ਨੇ ਹੋਰ ਵੀ ਕਈ ਗੱਲਾਂ ਦੀ ਜਾਣਕਾਰੀ ਹਾਸਲ ਕੀਤੀ । ਸੁਰਜੀਤ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਜੀ ਨਾਲ ਜ਼ਰੂਰ ਜੁੜਦੀ ਹੈ ।

ਇਹ ਜਾਣਕਾਰੀ ਹਾਸਲ ਕਰਨ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੈ ।

Related Post