ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਹਾਟੀ ਦੇ ਧਾਰਮਿਕ ਸਥਾਨਾਂ ਦੇ

By  Rupinder Kaler November 2nd 2019 02:12 PM

ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਅਸਾਮ ਦੇ ਹਾਜੋ ਸ਼ਹਿਰ ਪਹੁੰਚੇ ਹਨ ।ਇਸ ਸਥਾਨ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਹੈ ਜਿਸ ਕਰਕੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜ਼ਰੂਰ ਇੱਥੇ ਆਏ ਹੋਣਗੇ । ਇਸ ਸਥਾਨ ਤੇ ਮੁਸਲਿਮ ਭਾਈਚਾਰੇ ਦੀ ਮਸਜਿਦ ਵੀ ਹੈ, ਜਿਸ ਨੂੰ ਪਾਓ ਮੱਕਾ ਕਿਹਾ ਜਾਂਦਾ ਹੈ ।

ਇਹ ਮਸਜਿਦ 900 ਸਾਲ ਪੁਰਾਣੀ ਹੈ । ਇਸ ਸਥਾਨ ਤੇ ਇੱਕ ਦਰਗਾਹ ਵੀ ਹੈ । ਕਹਿੰਦੇ ਹਨ ਕਿ ਇਸ ਸਥਾਨ ਤੇ ਜੋ ਵੀ ਇਬਾਦਤ ਕਰਦਾ ਹੈ ਉਸ ਨੂੰ ਮੱਕੇ ਜਾਣ ਜਿੰਨਾ ਹੀ ਪੁੰਨ ਮਿਲਦਾ ਹੈ । ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਉਹਨਾਂ ਜਲ ਕੁੰਡਾਂ ਵੱਲ ਰਵਾਨਾ ਹੋ ਗਏ ਜਿੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਪਹੁੰਚੇ ਸਨ ।

ਇਸ ਦਾ ਕੁਝ ਇਤਿਹਾਸਕ ਪ੍ਰਮਾਣ ਵੀ ਮਿਲਦਾ ਹੈ । ਕਿਸ ਤਰ੍ਹਾਂ ਦਾ ਹੈ ਇਹ ਸਥਾਨ ਕਿਹੜੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਅਮਰਜੀਤ ਸਿੰਘ ਚਾਵਲਾ ਇਸ ਸਥਾਨ ਤੇ ਪਹੁੰਚੇ ਇਹ ਜਾਨਣ ਲਈ ਦੇਖਦੇ ਰਹੋ ਟਰਬਨ ਟਰੈਵਲਰ ।

Related Post