ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਲਾਏ ਸਨ ਭਾਗ

By  Rupinder Kaler October 9th 2019 02:24 PM -- Updated: October 9th 2019 02:25 PM

ਅਮਰਜੀਤ ਸਿੰਘ ਚਾਵਲਾ ਆਪਣੀ ਨੇਪਾਲ ਯਾਤਰਾ ਦੌਰਾਨ ਸਾਨੂੰ ਹੁਣ ਤੱਕ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਚੁੱਕੇ ਹਨ । ਪਰ ਉਹ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਉਸ ਇਤਿਹਾਸ ਨੂੰ ਵੀ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਜਿਕਰ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਰਾਜਵਿੰਦਰ ਸਿੰਘ ਨੂੰ ਮਿਲੇ ਜਿਹੜੇ ਕਿ ਇੰਡੀਅਨ ਐਮਬੇਸੀ ਵਿੱਚ ਕੰਮ ਕਰਦੇ ਹਨ ।

ਰਾਜਵਿੰਦਰ ਸਿੰਘ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰ ਵਿੱਚ ਰੱਖਿਆ ਹੋਇਆ । ਰਾਜਵਿੰਦਰ ਸਿੰਘ ਮੁਤਾਬਿਕ ਇੱਥੇ ਕੁਝ ਅਜਿਹੇ ਸਥਾਨ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇੱਥੇ ਗਏ ਸਨ । ਰਾਜਵਿੰਦਰ ਸਿੰਘ ਅਮਰਜੀਤ ਚਾਵਲਾ ਨੂੰ ਇਹਨਾਂ ਸਥਾਨਾਂ ਤੇ ਖੁਦ ਲੈ ਕੇ ਗਏ ।

ਇਸ ਦੌਰਾਨ ਉਹਨਾਂ ਨੇ ਕੁਝ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਸਥਾਨਾਂ ਦਾ ਸਬੰਧ ਗੁਰੂ ਨਾਨਕ ਦੇਵ ਜੀ ਨਾਲ ਕਿਤੇ ਨਾ ਕਿਤੇ ਜ਼ਰੂਰ ਜੁੜਦਾ ਹੈ । ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ

Related Post