ਪੂਰੀ ਸਿੱਖ ਰਹਿਤ ਮਰਿਆਦਾ ’ਚ ਰਹਿੰਦੇ ਹਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਭੇਜੇ ਫੌਜ਼ੀਆਂ ਦੇ ਵੰਸ਼ਜ

By  Rupinder Kaler November 5th 2019 02:26 PM

ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਅਸਾਮ ਦੇ ਬਰਕੋਲਾ ਪਹੁੰਚ ਗਏ ਹਨ । ਇਸ ਸਥਾਨ ਤੇ ਸੈਂਟ੍ਰਲ ਗੁਰਦੁਆਰਾ ਸਾਹਿਬ ਹੈ । ਇਹ ਗੁਰਦੁਆਰਾ ਤਕਰੀਬਨ 100 ਸਾਲ ਤੋਂ ਵੱਧ ਪੁਰਾਣਾ ਹੈ । ਇਸ ਜਗ੍ਹਾ ਦਾ ਆਪਣਾ ਇਤਿਹਾਸ ਹੈ ਕਹਿੰਦੇ ਹਨ ਕਿ 1820 ਜਦੋਂ ਇੱਥੋਂ ਦੇ ਰਾਜਾ ਚੰਦਰ ਕਾਂਤਾ ਸਿੰਘ ਆਪਣੇ ਦੁਸ਼ਮਣਾਂ ਨਾਲ ਯੁੱਧ ਕਰ ਰਹੇ ਸਨ ।

ਤਾਂ ਉਹਨਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਮਦਦ ਲਈ ਆਪਣੀ ਫੌਜ ਦੇ ਜਵਾਨ ਇੱਥੇ ਭੇਜੇ ਸਨ । ਰਣਜੀਤ ਸਿੰਘ ਨੇ ਜੋ ਜਵਾਨ ਰਾਜੇ ਦੀ ਮਦਦ ਲਈ ਭੇਜੇ ਸਨ ਉਹ ਇੱਥੋਂ ਦੇ ਹੀ ਵਸਨੀਕ ਬਣ ਗਏ ਸਨ ।

ਅੱਜ ਵੀ ਇਹਨਾਂ ਦੇ ਵੰਸ਼ਜ ਇੱਥੇ ਰਹਿ ਰਹੇ ਹਨ । ਇਹ ਲੋਕ ਸਿੱਖ ਧਰਮ ਦੀ ਪੂਰੀ ਰਹਿਤ ਮਰਿਆਦਾ ਵਿੱਚ ਰਹਿੰਦੇ ਹਨ ।ਅਮਰਜੀਤ ਸਿੰਘ ਚਾਵਲਾ ਇੱਥੋਂ ਦੀਆਂ ਕੁਝ ਹੋਰ ਇਤਿਹਾਸਕ ਥਾਵਾਂ ਤੇ ਪਹੁੰਚੇ, ਜਿੰਨ੍ਹਾਂ ਦੇ ਇਤਿਹਾਸ ਨੂੰ ਜਾਨਣ ਲਈ ਦੇਖਦੇ ਰਹੇ ਟਰਬਨ ਟਰੈਵਲਰ ।

Related Post