ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਪਹੁੰਚ ਕੇ ਕਰਾਮਾਤਾਂ ਦਿਖਾਉਣ ਵਾਲੇ ਪੀਰ ਨੂੰ ਪਾਇਆ ਸੀ ਸਹੀ ਰਸਤੇ

By  Rupinder Kaler January 16th 2020 01:04 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਪਹੁੰਚੇ ਹਨ । ਇਸ ਗੁਰਦੁਅਰਾ ਸਾਹਿਬ ਦਾ ਆਪਣਾ ਹੀ ਇਤਿਹਾਸ ਹੈ । ਕਹਿੰਦੇ ਹਨ ਕਿ ਜਿਸ ਸਥਾਨ ਤੇ ਇਹ ਗੁਰਦੁਆਰਾ ਸਾਹਿਬ ਹੈ, ਉਸ ਸਥਾਨ ਤੇ ਕਦੇ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਬਾਹਰੀ ਕਰਮ ਕਾਂਡ ਛੱਡ ਕੇ ਸਹੀ ਰਸਤੇ ਤੇ ਚੱਲਣ ਦਾ ਸੰਦੇਸ਼ ਦਿੱਤਾ ਸੀ ।

ਇਸ ਸਥਾਨ ’ਤੇ ਇੱਕ ਪੀਰ ਦਾ ਡੇਰਾ ਸੀ, ਜਿਹੜਾ ਕਿ ਲੋਕਾਂ ਨੂੰ ਆਪਣੀਆਂ ਕਰਮਾਤਾਂ ਦਿਖਾਉਂਦਾ ਸੀ । ਪਰ ਗੁਰੂ ਨਾਨਕ ਦੇਵ ਜੀ ਨੇ ਇੱਥੇ ਉਸ ਪੀਰ ਨੂੰ ਪ੍ਰਮਾਤਮਾ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ ਤੇ ਉਸ ਨੂੰ ਸਹੀ ਰਸਤੇ ਪਾਇਆ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਚਾਰ ਸ਼ਬਦਾਂ ਦਾ ਉਚਾਰਨ ਕੀਤਾ ਸੀ । ਇਹਨਾਂ ਸ਼ਬਦਾਂ ਨੇ ਪੀਰ ’ਤੇ ਏਨਾਂ ਪ੍ਰਭਾਵ ਪਾਇਆ ਕਿ ਉਸ ਦੇ ਮਨ ਦਾ ਹੰਕਾਰ ਖਤਮ ਹੋ ਗਿਆ ਤੇ ਉਹ ਗੁਰੂ ਜੀ ਦੇ ਪੈਰਾਂ ਵਿੱਚ ਡਿੱਗ ਗਿਆ ।

ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਬਾਉਲੀ ਵੀ ਹੈ ਤੇ ਇਸ ਬਾਉਲੀ ਦਾ ਜਲ ਸੰਗਤਾਂ ਅੱਜ ਵੀ ਛੱਕਦੀਆਂ ਹਨ । ਇਸ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਦੂਰੀ ਤੇ ਉਸੇ ਪੀਰ ਦੀ ਮਜ਼ਾਰ ਵੀ ਹੈ ਜਿਸ ਨੂੰ ਗੁਰੂ ਜੀ ਨੇ ਸਹੀ ਰਸਤੇ ਤੇ ਪਾਇਆ ਸੀ ।

Related Post