ਇਸ ਸਥਾਨ ’ਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੇ ਕਈ ਦਿਨ ਲੋਕਾਂ ਨੂੰ ਦਿੱਤਾ ਸੀ ਪ੍ਰਮਾਤਮਾ ਦੀ ਭਗਤੀ ਦਾ ਸੰਦੇਸ਼

By  Rupinder Kaler November 29th 2019 02:12 PM

ਅਮਰਜੀਤ ਸਿੰਘ ਚਾਵਲਾ ਬੰਗਾਲ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ । ਵੈਸਟ ਬੰਗਾਲ ਵਿੱਚ ਗੁਰੂ ਨਾਨਕ ਦੇਵ ਜੀ ਤੇ ਬਾਬਾ ਸ਼੍ਰੀ ਚੰਦ ਜੀ ਨਾਲ ਸਬੰਧਿਤ ਗੁਰਦੁਆਰਾ ਚੰਦਰਕੋਨਾ ਹੈ । ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਕਈ ਪ੍ਰਮਾਣ ਮਿਲਦੇ ਹਨ । ਇਸ ਸਥਾਨ ਤੇ ਇੱਕ ਦਰਖਤ ਵੀ ਹੈ, ਜਿਸ ਵਿੱਚ ਪੰਜ ਰੁੱਖਾਂ ਦਾ ਸੁਮੇਲ ਹੈ ।

ਕਹਿੰਦੇ ਹਨ ਕਿ ਇਸ ਰੁੱਖ ਦੇ ਥੱਲੇ ਬੈਠ ਕੇ ਗੁਰੂ ਨਾਨਕ ਦੇਵ ਜੀ ਨੇ ਤਿੰਨ ਦਿਨ ਤਪੱਸਿਆ ਕੀਤੀ ਸੀ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਦਾਸੀਆਂ ਦਾ ਡੇਰਾ ਵੀ ਹੈ । ਇਸ ਸਥਾਨ ਦੇ ਨਾਲ ਹੀ ਬਾਬਾ ਵਿਸਾਖੀ ਦਾਸ ਦੀ ਸਮਾਦ ਵੀ ਹੈ । ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨਾਲ ਬਾਬਾ ਵਿਸਾਖੀ ਦਾਸ ਨੇ ਇਸ ਸਥਾਨ ਤੇ ਮੁਲਾਕਾਤ ਕੀਤੀ ਸੀ । ਇਸ ਸਥਾਨ ਦੇ ਨਾਲ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜਿੰਨ੍ਹਾ ਦੇ ਦਰਸ਼ਨ ਤੁਹਾਨੂੰ ਅਮਰਜੀਤ ਸਿੰਘ ਚਾਵਲਾ ਕਰਵਾ ਰਹੇ ਹਨ, ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post