ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ’ਤੇ ਕੀਤਾ ਸੀ ਤਪ, ਗੁਰਦੁਆਰਾ ਸਾਹਿਬ ਦੇ ਹੋਦ ’ਚ ਆਉਣ ਪਿੱਛੇ ਹੈ ਬਹੁਤ ਹੀ ਦਿਲਚਸਪ ਕਹਾਣੀ

By  Rupinder Kaler November 15th 2019 02:14 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਉਹਨਾਂ ਸਥਾਨਾਂ ਦੇ ਦਰਸ਼ਨ ਸਾਨੂੰ ਕਰਵਾ ਰਹੇ ਹਨ, ਜਿਨ੍ਹਾਂ ਤੱਕ ਪਹੁੰਚਣਾ ਬਹੁਤ ਹੀ ਮੁਸ਼ਕਿਲ ਹੈ । ਅਮਰਜੀਤ ਸਿੰਘ ਚਾਵਲਾ ਅਰੁਣਾਚਲ ਪ੍ਰਦੇਸ਼ ਦੇ ਉਸ ਸਥਾਨ ਤੇ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪਹੁੰਚ ਕੇ ਪ੍ਰਭੂ ਨਾਮ ਦੀ ਭਗਤੀ ਕੀਤੀ ਸੀ ।

ਇਹ ਸਥਾਨ ਪਿੰਡ ਮਜੂਕਾ ਵਿੱਚ ਸਥਿਤ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਉਸ ਸਮੇਂ ਆਏ ਸਨ ਜਦੋਂ ਉਹ ਤਿੱਬਤ ਜਾ ਰਹੇ ਹਨ । ਇਸ ਸਥਾਨ ਦੀ ਖੋਜ ਮੇਜਰ ਦਲਵਿੰਦਰ ਸਿੰਘ ਗਰੇਵਾਲ ਨੇ 1986 ਵਿੱਚ ਕੀਤੀ ਸੀ । ਇਸ ਗੁਰਦੁਆਰਾ ਸਾਹਿਬ ਦੀ ਖੋਜ ਕਿਸ ਤਰ੍ਹਾਂ ਹੋਈ ਸੀ ਇਸ ਪਿੱਛੇ ਬਹੁਤ ਹੀ ਦਿਲਚਸਪ ਕਹਾਣੀ ਹੈ ।

ਕਹਿੰਦੇ ਹਨ ਕਿ ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕੁਝ ਨਿਸ਼ਾਨੀਆਂ ਅੱਜ ਵੀ ਮੌਜੂਦ ਹਨ । ਇਸ ਜਗ੍ਹਾ ਦੇ ਦਰਸ਼ਨ ਕਰਨ ਲਈ ਤੇ ਇਸ ਗੁਰਦੁਆਰਾ ਸਾਹਿਬ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਸੁਨਣ ਲਈ ਦੇਖੋ ਟਰਬਨ ਟ੍ਰੈਵਲਰ ।

Related Post