ਮੱਧ ਪ੍ਰਦੇਸ਼ ਦੇ ਇਸ ਸਥਾਨ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾ ਕੇ ਕੀਤਾ ਸੀ ਪਵਿੱਤਰ

By  Rupinder Kaler December 11th 2019 01:10 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਮੱਧ ਪ੍ਰਦੇਸ਼ ਦੇ ਇਤਿਹਾਸਕ ਗੁਰਦੁਅਰਾ ਗਵਾਰੀਘਾਟ ਪਹੁੰਚ ਗਏ ਹਨ । ਇਹ ਗੁਰਦੁਆਰਾ ਸਾਹਿਬ ਨਰਮਦਾ ਨਦੀ ਤੇ ਕਿਨਾਰੇ ਤੇ ਬਣਿਆ ਹੋਇਆ ਹੈ । ਕਹਿੰਦੇ ਹਨ ਕਿ ਇਸ ਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ਤੇ ਇੱਕ ਸਾਧੂ ਨਾਲ ਚਰਚਾ ਕਰਕੇ ਉਸ ਨੂੰ ਪ੍ਰਭੂ ਭਗਤੀ ਦਾ ਸਹੀ ਮਾਰਗ ਦਿਖਾਇਆ ਸੀ ।

ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਹ ਸਥਾਨ ਵੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਰੁਕ ਕੇ ਅਰਾਮ ਕੀਤਾ ਸੀ । ਇਸ ਸਥਾਨ ਤੇ ਸਿੱਖ ਇਤਿਹਾਸ ਨੂੰ ਦਰਸਾਉਂਦਾ ਇੱਕ ਅਜਾਇਬ ਘਰ ਵੀ ਹੈ । ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਗੁਰਦੁਅਰਾ ਸਾਹਿਬ ਵਿੱਚ ਹਨ, ਜਿਹੜੀਆਂ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਹਨ । ਇਸ ਸਭ ਦੇ ਇਤਿਹਾਸ ਨੂੰ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ।

https://www.youtube.com/watch?v=7iZOQ6JSNOQ

Related Post