ਦਰਸ਼ਨ ਕਰੋ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਚਰਾਉਂਦੇ ਸਨ ਮੱਝਾਂ

By  Rupinder Kaler December 31st 2019 12:56 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਸਾਨੂੰ ਪਾਕਿਸਤਾਨ ਦੇ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾ ਚੁੱਕੇ ਹਨ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਗੁਰਦੁਆਰਾ ਕਿਆਰਾ ਸਾਹਿਬ ਪਹੁੰਚੇ । ਇਹ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿੱਚ ਹੀ ਸਥਿਤ ਹੈ । ਕਹਿੰਦੇ ਹਨ ਕਿ ਇਸ ਥਾਂ ਤੇ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਣ ਆਉਂਦੇ ਹੁੰਦੇ ਸਨ । ਇਸ ਸਥਾਨ ਦੇ ਨਾਲ ਬਹੁਤ ਹੀ ਸੋਹਣੀ ਸਾਖੀ ਵੀ ਜੁੜੀ ਹੋਈ ਹੈ, ਜਿਹੜੀ ਕਿ ਲੱਗਪਗ ਹਰ ਸਿੱਖ ਨੇ ਬਚਪਨ ਵਿੱਚ ਸੁਣੀ ਹੋਵੇਗੀ ।

ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਸ਼੍ਰੀ ਮਾਲਜੀ ਸਾਹਿਬ ਵੀ ਹੈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਵੀ ਇੱਕ ਸਾਖੀ ਜੁੜੀ ਹੋਈ ਹੈ । ਕਹਿੰਦੇ ਹਨ ਕਿ ਇਹ ਉਹ ਹੀ ਥਾਂ ਹੈ ਜਿਸ ਜਗ੍ਹਾਂ ਤੇ ਗੁਰੂ ਨਾਨਕ ਦੇਵ ਨੂੰ ਇੱਕ ਸੱਪ ਨੇ ਆਪਣੇ ਫਨ ਨਾਲ ਛਾਂ ਕੀਤੀ ਸੀ ।

ਇਸ ਗੁਰਦੁਆਰਾ ਸਾਹਿਬ ਵਿੱਚ ਉਹ ਦਰੱਖਤ ਵੀ ਹੈ, ਜਿਸ ਦੀ ਛਾਂ ਹੇਠ ਗੁਰੂ ਨਾਨਕ ਦੇਵ ਜੀ ਅਕਸਰ ਅਰਾਮ ਕਰਦੇ ਸਨ । ਇਸੇ ਤਰ੍ਹਾਂ ਦੇ ਕੁਝ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਦੇਖਦੇ ਰਹੋ ‘Spiritual Journey of The Turban Traveller’

Related Post