ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਤੀਜੀ ਉਦਾਸੀ ਸਮੇਂ ਪਾਏ ਸਨ ਚਰਨ

By  Rupinder Kaler October 2nd 2019 03:05 PM

ਅਮਰਜੀਤ ਸਿੰਘ ਚਾਵਲਾ ਨੇਪਾਲ ਦੇ ਲਵਤਾਰ ਤੋਂ ਕਾਠਮਾਂਡੂ ਲਈ ਰਵਾਨਾ ਹੋ ਗਏ ਹਨ । ਕਾਠਮਾਂਡੂ ਪਹੁੰਚ ਕੇ ਅਮਰਜੀਤ ਚਾਵਲਾ ਵਿਸ਼ਣੂਮਤੀ ਨਦੀ ਦੇ ਕੰਢੇ ਤੇ ਬਣੇ ਉਸ ਸਥਾਨ ਤੇ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ ਆਏ ਸਨ । ਇਸ ਸਥਾਨ ਨੂੰ ਨਾਨਕ ਮੱਠ ਦੇ ਤੌਰ ਤੇ ਜਾਣਿਆਂ ਜਾਂਦਾ ਹੈ । ਇਸ ਸਥਾਨ ਵਿੱਚ ਉਹ ਦਸਤਾਵੇਜ਼ ਵੀ ਪਏ ਹੋਏ ਹਨ, ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਉਸ ਸਮੇਂ ਦੇ ਰਾਜਾ ਨੇ ਇਸ ਸਥਾਨ ਦੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂਅ ਲਵਾਈ ਸੀ ।

ਇਸ ਸਥਾਨ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਸਤ ਲਿਖਤ ਸਰੂਪ ਵੀ ਮੌਜੂਦ ਹੈ । ਇਸ ਸਥਾਨ ਨੂੰ ਇੱਥੋਂ ਦੇ ਲੋਕਾਂ ਨੇ ਉਸੇ ਰੂਪ ਵਿੱਚ ਸੰਭਾਲ ਕੇ ਰੱਖਿਆ ਹੈ, ਜਿਸ ਰੂਪ ਵਿੱਚ ਇਹ ਸਥਾਨ ਕਈ ਸੌ ਸਾਲ ਪਹਿਲਾਂ ਸੀ ।

ਇਸ ਸਥਾਨ ਤੇ ਕਈ ਇਤਿਹਾਸਕ ਚੀਜ਼ਾਂ ਹਨ ਜਿਨ੍ਹਾਂ ਦੇ ਦਰਸ਼ਨ ਲਈ ਤੁਸੀਂ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post