ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਸ ਸਥਾਨ ’ਤੇ ਹਰ ਰੋਗ ਹੁੰਦਾ ਹੈ ਦੂਰ

By  Rupinder Kaler January 8th 2020 01:19 PM

ਅਮਰਜੀਤ ਸਿੰਘ ਚਾਵਲਾ ਦੀ ਯਾਤਰਾ ਲਗਾਤਾਰ ਜਾਰੀ ਹੈ, ਇਸ ਯਾਤਰਾ ਦੌਰਾਨ ਉਹ ਅੰਮ੍ਰਿਤਸਰ ਦੇ ਗੁਰਦੁਆਰਾ ਨਾਨਕਸਰ ਸਾਹਿਬ ਪਾਤਸ਼ਾਹੀ ਪਹਿਲੀ ਪਹੁੰਚੇ । ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇਸ ਸਥਾਨ ਤੇ ਪਹੁੰਚੇ ਸਨ । ਇਸ ਸਥਾਨ ਤੇ ਉਹ ਥੜ੍ਹਾ ਵੀ ਮੌਜੂਦ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨਾਲ ਬੈਠ ਕੇ ਲੋਕਾਂ ਨੂੰ ਪ੍ਰਮਾਤਮਾ ਦੀ ਬੰਦਗੀ ਨਾਲ ਜੋੜਿਆ ਸੀ ।

ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸਨ ਉਦੋਂ ਇੱਥੇ ਸੋਕੜੇ ਦੀ ਬਿਮਾਰੀ ਫੈਲੀ ਹੋਈ ਸੀ । ਇਸੇ ਦੌਰਾਨ ਇੱਕ ਔਰਤ ਆਪਣੇ ਬਿਮਾਰ ਬੱਚੇ ਨਾਲ ਗੁਰੂ ਨਾਨਕ ਦੇਵ ਜੀ ਕੋਲ ਆਈ ਤੇ ਉਸ ਨੇ ਆਪਣੇ ਬੱਚੇ ਦੀ ਬਿਮਾਰੀ ਗੁਰੂ ਜੀ ਨੂੰ ਦੱਸੀ । ਗੁਰੂ ਜੀ ਨੇ ਉਸ ਔਰਤ ਨੂੰ ਕਿਹਾ ਕਿ ਉਹ ਸਾਹਮਣੇ ਬਣੇ ਤਲਾਬ ਵਿੱਚ ਅੱਪਣੇ ਬੱਚੇ ਨੂੰ ਇਸ਼ਨਾਨ ਕਰਵਾਏ ।

ਜਦੋਂ ਔਰਤ ਨੇ ਬੱਚੇ ਨੂੰ ਇਸ਼ਨਾਨ ਕਰਵਾਇਆ ਤਾਂ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ ।ਇਸ ਸਥਾਨ ਦੇ ਹੋਰ ਇਤਿਹਾਸ ਨੂੰ ਜਾਨਣ ਲਈ ਬਣੇ ਰਹੋ ਟਰਬਨ ਟਰੈਵਲਰ ਦੇ ਨਾਲ । ਟਰਬਨ ਟਰੈਵਲਰ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

Related Post