ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਕੋਹੜੀ ਨੂੰ ਦਿਵਾਈ ਸੀ ਹਰ ਰੋਗ ਤੋਂ ਮੁਕਤੀ

By  Rupinder Kaler September 12th 2019 05:55 PM

ਅਮਰਜੀਤ ਸਿੰਘ ਚਾਵਲਾ ਆਪਣੀ ਯਾਤਰਾ ਦੌਰਾਨ ਨੇਪਾਲ ਦੇ ਬਾਰਡਰ ਦੇ ਨੇੜੇ ਬਣੇ ਗੁਰਦੁਆਰਾ ਕੋਹੜੀ ਵਾਲਾ ਘਾਟ ਪਹੁੰਚ ਗਏ ਹਨ । ਇਸ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਦੂਰੀ ਤੇ ਨੇਪਾਲ ਦਾ ਬਾਰਡਰ ਹੈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਘਾਗਰਾ ਦਰਿਆ ਵਹਿੰਦਾ ਹੈ ਜਿਸ ਨੂੰ ਪਾਰ ਕਰਦੇ ਹੀ ਨੇਪਾਲ ਸ਼ੁਰੂ ਹੋ ਜਾਂਦਾ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ ਆਏ ਸਨ ।

ਇਸ ਸਥਾਨ ਤੇ ਉਹਨਾਂ ਨੇ ਇਲਾਹੀ ਬਾਣੀ ਦੀ ਵੀ ਰਚਨਾ ਕੀਤੀ ਸੀ । ਕਹਿੰਦੇ ਹਨ ਕਿ ਇਸ ਸਥਾਨ ਤੇ ਇੱਕ ਕੋਹੜੀ ਰਹਿੰਦਾ ਸੀ । ਗੁਰੂ ਨਾਨਕ ਦੇਵ ਜੀ ਨੇ ਜਦੋਂ ਇਸ ਕੋਹੜੀ ਨੂੰ ਦੇਖਿਆ ਤਾਂ ਉਹਨਾਂ ਨੇ ਆਪਣੀ ਮਿਹਰ ਦੀ ਨਜ਼ਰ ਨਾਲ ਉਸ ਦਾ ਰੋਗ ਦੂਰ ਕਰ ਦਿੱਤਾ । ਇਸੇ ਲਈ ਇਸ ਸਥਾਨ ਤੇ ਗੁਰਦੁਆਰਾ ਕੋਹੜੀ ਵਾਲਾ ਘਾਟ ਬਣਾਇਆ ਗਿਆ ਹੈ ।

ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਆਪਣੀ ਯਾਤਰਾ ਦੇ ਅਗਲੇ ਪੜਾਅ ਲਈ ਰਵਾਨਾ ਹੋ ਗਏ । ਅਗਲੇ ਪੜਾਅ ਵਿੱਚ ਅਮਰਜੀਤ ਚਾਵਲਾ ਸਾਨੂੰ ਕਿਸ ਗੁਰਦੁਅਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਇਹ ਜਾਨਣ ਲਈ ਬਣੇ ਰਹੋ ਟਰਬਨ ਟ੍ਰੈਵਲਰ ਦੇ ਨਾਲ । ‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ਤੁਸੀਂ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post