ਪਿਤਾ ਦੇ ਗੁੱਸੇ ਤੋਂ ਬਚਣ ਲਈ ਇਸ ਸਥਾਨ ਕੁਝ ਸਮੇਂ ਲਈ ਬਿਰਾਜੇ ਸਨ ਗੁਰੂ ਨਾਨਕ ਦੇਵ ਜੀ

By  Rupinder Kaler December 23rd 2019 05:44 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਪਹੁੰਚ ਗਏ ਹਨ । ਅਮਰਜੀਤ ਸਿੰਘ ਇਸ ਯਾਤਰਾ ਦੌਰਾਨ ਨਨਕਾਣਾ ਸਾਹਿਬ ਦੇ ਉਹਨਾਂ ਇਤਿਹਾਸਕ ਸਥਾਨਾਂ ਦੇ ਵੀ ਦਰਸ਼ਨ ਕਰ ਰਹੇ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਹਨ । ਅਜਿਹਾ ਹੀ ਇੱਕ ਸਥਾਨ ਹੈ ਗੁਰਦੁਆਰਾ ਤੰਬੂ ਸਾਹਿਬ । ਇਸ ਸਥਾਨ ਦਾ ਆਪਣਾ ਹੀ ਇਤਿਹਾਸ ਹੈ ਕਹਿੰਦੇ ਹਨ ਕਿ ਇਸ ਸਥਾਨ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ ।

ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਵਾਪਸ ਆਏ ਸਨ ਤਾਂ ਕੁਝ ਸਮੇਂ ਲਈ ਇਸ ਸਥਾਨ ਤੇ ਬਿਰਾਜੇ ਸਨ । ਇਸ ਸਥਾਨ ਤੇ ਤੰਬੂ ਨੁਮਾ ਰੁੱਖ ਹਨ, ਜਿਨ੍ਹਾਂ ਕਰਕੇ ਇਸ ਸਥਾਨ ਨੂੰ ਗੁਰਦੁਆਰਾ ਤੰਬੂ ਸਾਹਿਬ ਕਹਿੰਦੇ ਹਨ । ਇਸ ਤੋਂ ਇਲਾਵਾ ਇਸ ਸਥਾਨ ਦੇ ਨਾਲ ਹੋਰ ਵੀ ਕਈ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਹਨ । ਜਿੰਨ੍ਹਾਂ ਬਾਰੇ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ।

Related Post