ਇਸ ਸਥਾਨ ’ਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਨੂੰ ਲਾਏ ਸਨ ਭਾਗ, ਉੜੀਸਾ ਦੇ ਲੋਕਾਂ ਨੇ ਬਣਾਇਆ ਸੀ ਇਹ ਗੁਰਦੁਆਰਾ ਸਾਹਿਬ

By  Rupinder Kaler November 30th 2019 01:27 PM -- Updated: November 30th 2019 01:29 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਬਾਲਾਸੌਰ ਵਿੱਚ ਹਨ । ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਉਸ ਗੁਰਦੁਆਰਾ ਸਾਹਿਬ ਪਹੁੰਚੇ ਜਿਸ ਨੂੰ ਕਿ ਉੜੀਸਾ ਦੇ ਰਹਿਣ ਵਾਲੇ ਲੋਕਾਂ ਨੇ ਬਣਾਇਆ ਸੀ । ਮੰਨਿਆ ਜਾਂਦਾ ਹੈ ਕਿ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਹੈ । ਇਸ ਗੁਰਦੁਆਰਾ ਸਾਹਿਬ ਨੂੰ ਉੜੀਆ ਗੁਰਦੁਆਰਾ ਕਹਿੰਦੇ ਹਨ ।

ਕਹਿੰਦੇ ਹਨ ਕਿ ਇਸ ਗੁਰਦੁਆਰਾ ਸਾਹਿਬ ਨੂੰ ਸਾਲ 1919 ਵਿੱਚ ਬਣਾਇਆ ਗਿਆ ਸੀ । ਇੱਥੋਂ ਦੇ ਲੋਕਾਂ ਨੇ ਹੀ ਇਸ ਸਥਾਨ ਤੇ ਸ਼੍ਰੀ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਹੈ । ਇਸ ਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਬਦਰਖ ਪਹੁੰਚ ਗਏ ਹਨ, ਇਸ ਸਥਾਨ ’ਤੇ ਵੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਸਥਾਨ ਹੈ ।

ਇਸ ਸਥਾਨ ਤੇ ‘ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸੰਗਤ ਸਾਹਿਬ’ ਨਾਂਅ ਹੇਠ ਗੁਰਦੁਆਰਾ ਸਥਾਪਿਤ ਕੀਤਾ ਗਿਆ ਹੈ । ਇਸ ਸਥਾਨ ਦੇ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਰਹੇ ਹਨ, ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਇਸ ਸਥਾਨ ਤੇ ਪਹੁੰਚੇ ਸਨ ਉਦੋਂ ਵੱਡੀ ਗਿਣਤੀ ਵਿੱਚ ਸੰਗਤ ਇੱਕਠੀ ਹੋ ਗਈ ਸੀ ।

ਇਸ ਕਰਕੇ ਇਸ ਸਥਾਨ ਦਾ ਨਾਂਅ ‘ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸੰਗਤ ਸਾਹਿਬ’ ਪੈ ਗਿਆ । ਇਸ ਸਥਾਨ ਦੇ ਨਾਲ ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਨੇ ਜਿੰਨ੍ਹਾ ਦੇ ਦਰਸ਼ਨ ਤੁਹਾਨੂੰ ਅਮਰਜੀਤ ਸਿੰਘ ਚਾਵਲਾ ਕਰਵਾ ਰਹੇ ਹਨ, ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post