ਬੰਗਲਾਦੇਸ਼ ’ਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰੋ ਅਮਰਜੀਤ ਸਿੰਘ ਚਾਵਲਾ ਦੇ ਨਾਲ

By  Rupinder Kaler November 20th 2019 02:18 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਮਿਜ਼ੋਰਮ ਪਹੁੰਚ ਗਏ ਹਨ ਇੱਥੇ ਪਹੁੰਚ ਕੇ ਉਹ ਕੁਦਰਤ ਦੇ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਨ । ਇਸ ਸੂਬੇ ਦੇ ਲੋਕਾਂ ਦੀ 87 ਫੀਸਦੀ ਅਬਾਦੀ ਕ੍ਰਿਸ਼ਚਨ ਹੈ । ਮਿਜ਼ੋਰਮ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਇੱਥੇ ਦੁਨੀਆ ਦੇ ਸਭ ਤੋਂ ਵੱਧ ਕਬੀਲੇ ਰਹਿੰਦੇ ਹਨ । ਇਹ ਸੂਬਾ ਆਪਣੇ ਬਾਂਸ ਦੀ ਖੇਤੀ ਕਰਕੇ ਮਸ਼ਹੂਰ ਹੈ ਪੂਰੀ ਦੁਨੀਆ ਵਿੱਚ ਇੱਥੋ ਹੀ ਬਾਂਸ ਦੀਆਂ ਬਣੀਆਂ ਚੀਜ਼ਾਂ ਐਕਸਪੋਰਟ ਹੁੰਦੀਆਂ ਹਨ ।

ਅਮਰਜੀਤ ਸਿੰਘ ਇੱਥੋਂ ਦੇ ਸਿਲਚਰ ਦੇ ਗੁਰਦੁਆਰਾ ਸਿੰਘ ਸਭਾ ਵੀ ਪਹੁੰਚੇ । ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਹੋਣ ਦੇ ਕੋਈ ਪ੍ਰਮਾਣ ਨਹੀਂ ਮਿਲਦੇ ਪਰ ਇਹ ਜ਼ਰੂਰ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਥਾਂ ਤੋਂ ਹੋਕੇ ਜ਼ਰੂਰ ਗੁਜ਼ਰੇ ਸਨ ।

ਮਿਜ਼ੋਰਮ ਤੋਂ ਰਵਾਨਾ ਹੋਣ ਤੋਂ ਬਾਅਦ ਅਮਰਜੀਤ ਸਿੰਘ ਚਾਵਲਾ ਬੰਗਲਾਦੇਸ਼ ਵਿੱਚ ਐਂਟਰ ਕਰਦੇ ਹਨ ।ਬੰਗਲਾਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰਾ ਸਾਹਿਬ ਹਨ । ਜਿਨ੍ਹਾਂ ਦੇ ਦਰਸ਼ਨ ਕਰਨ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ।

Related Post