ਮਹਾਰਾਣਾ ਰਣਜੀਤ ਸਿੰਘ ਦੇ ਸੈਨਾਪਤੀ ਦੀ ਧਰਮ ਪਤਨੀ ਨੇ ਅਸਾਮ ’ਚ ਬਣਾਇਆ ਸੀ ਇਹ ਗੁਰਦੁਆਰਾ

By  Rupinder Kaler November 6th 2019 04:02 PM

ਅਮਰਜੀਤ ਸਿੰਘ ਚਾਵਲਾ ਆਪਣੀ ਗੁਹਾਟੀ ਦੀ ਯਾਤਰਾ ਦੌਰਾਨ ਗੁਰਦੁਆਰਾ ਛਪਰਮੁਖ ਪਹੁੰਚੇ । ਇਸ ਗੁਰਦੁਆਰਾ ਸਾਹਿਬ ਦਾ ਵੀ ਆਪਣਾ ਹੀ ਇਤਿਹਾਸ ਹੈ ਕਹਿੰਦੇ ਹਨ ਕਿ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਿਪਾਹੀ ਇੱਥੇ ਆਏ ਸਨ, ਉਸ ਸਮੇਂ ਮਹਾਰਾਜਾ ਦੇ ਸੈਨਾਪਤੀ ਚੇਤਨ ਸਿੰਘ ਵੀ ਪਹੁੰਚੇ ਸਨ । ਉਹਨਾਂ ਦੀ ਪਤਨੀ ਦੇ ਨਾਂਅ ’ਤੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਸੀ ।

ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇੱਥੋਂ ਦੇ ਰਾਜਾ ਚੰਦਰ ਕਾਂਤਾ ਸਿੰਘ ਆਪਣੇ ਦੁਸ਼ਮਣਾਂ ਨਾਲ ਯੁੱਧ ਕਰ ਰਹੇ ਸਨ ਤਾਂ ਉਹਨਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਮਦਦ ਲਈ ਆਪਣੀ ਫੌਜ ਦੇ ਜਵਾਨ ਇੱਥੇ ਭੇਜੇ ਸਨ ।ਇਸ ਯੁੱਧ ਵਿੱਚ ਚੇਤਨ ਸਿੰਘ ਦੇ ਕੁਝ ਸਿੱਖ ਸੈਨਿਕ ਸ਼ਹੀਦ ਹੋ ਗਏ ਸਨ ।

ਜਿਸ ਤੋਂ ਬਾਅਦ ਚੇਤਨ ਸਿੰਘ ਦੀ ਧਰਮ ਪਤਨੀ ਸਿੱਖ ਸੈਨਿਕਾਂ ਨੂੰ ਲੈ ਕੇ ਇੱਥੋਂ ਦੇ ਹੀ ਵਸਨੀਕ ਬਣ ਗਏ ਸਨ ।ਜਿੱਥੇ ਕਿ ਅੱਜ ਇਹ ਗੁਰਦੁਆਰਾ ਮੌਜੂਦ ਹੈ । ਇਸ ਸਥਾਨ ਤੇ ਕੁਝ ਇਤਿਹਾਸਕ ਵਸਤਾਂ ਵੀ ਮੌਜੂਦ ਹਨ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਦੇਖੋ ਟਰਬਨ ਟਰੈਵਲਰ ।

Related Post