ਅਮਰਜੀਤ ਸਿੰਘ ਚਾਵਲਾ ਨਾਲ ਦਰਸ਼ਨ ਕਰੋ ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ ਜੀ ਦੇ

By  Rupinder Kaler October 14th 2019 04:39 PM

ਅਮਰਜੀਤ ਸਿੰਘ ਚਾਵਲਾ ਆਪਣੀ ਨੇਪਾਲ ਯਾਤਰਾ ਖਤਮ ਕਰਕੇ ਸਿਲੀਗੁੜੀ ਪਹੁੰਚ ਗਏ ਹਨ । ਸਿਲੀਗੁੜੀ ਦੀ ਇਸ ਯਾਤਰਾ ਦੌਰਾਨ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ । ਸਿਲੀਗੁੜੀ ਤੋਂ ਅਮਰਜੀਤ ਸਿੰਘ ਚਾਵਲਾ ਚੁੰਗਥਾਂਗ ਲਈ ਰਵਾਨਾ ਹੋ ਗਏ ਨੇ । ਇਸ ਯਾਤਰਾ ਦੌਰਾਨ ਉਹ ਕੁਦਰਤ ਦੇ ਨਜ਼ਾਰਿਆਂ ਦਾ ਵੀ ਆਨੰਦ ਮਾਣ ਰਹੇ ਹਨ ।

ਖ਼ਰਾਬ ਸੜ੍ਹਕਾਂ ਤੇ ਪਹਾੜੀ ਰਸਤਿਆਂ ਨੂੰ ਚੀਰਦੇ ਹੋਏ ਆਖਿਰ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਗੁਰੂ ਨਾਨਕ ਲਾਮਾ ਸਾਹਿਬ ਪਹੁੰਚ ਜਾਂਦੇ ਹਨ । ਇਸ ਗੁਰਦੁਅਰਾ ਸਾਹਿਬ ਵਿੱਚ ਪਹੁੰਚਣ ਲਈ ਅਮਰਜੀਤ ਸਿੰਘ ਚਾਵਲਾ ਨੂੰ ਤਕਰੀਬਨ 12 ਘੰਟੇ ਦਾ ਸਫ਼ਰ ਤੈਅ ਕਰਨਾ ਪਿਆ ਹੈ । ਇਸ ਗੁਰਦੁਅਰਾ ਸਾਹਿਬ ਦਾ ਆਪਣਾ ਹੀ ਇਤਿਹਾਸ ਹੈ । ਇਸ ਸਥਾਨ ਦਾ ਇਤਿਹਾਸ ਜਾਨਣ ਲਈ ਜੁੜੇ ਰਹੋ ‘ਟਰਬਨ ਟੈ੍ਰਵਲਰ’ ਦੇ ਨਾਲ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post