ਦੇਵ ਖਰੌੜ ਦੀ ਨਵੀਂ ਫ਼ਿਲਮ ਦਾ ਨਾਂਅ ਕਿਉਂ ਰੱਖਿਆ ਗਿਆ ਬਲੈਕੀਆ,ਵੇਖੋ ਵੀਡੀਓ 

By  Shaminder April 4th 2019 01:09 PM -- Updated: April 4th 2019 01:11 PM

ਫ਼ਿਲਮ "ਬਲੈਕੀਆ" ਦੀ ਸਟਾਰ ਕਾਸਟ ਨਾਲ ਸਾਡੇ ਐਂਕਰ ਮੁਨੀਸ਼ ਪੁਰੀ ਨੇ ਖ਼ਾਸ ਗੱਲਬਾਤ ਕੀਤੀ।ਇਸ ਦੌਰਾਨ ਮੁਨੀਸ਼ ਪੁਰੀ ਨੇ ਫ਼ਿਲਮ 'ਚ ਮੁੱਖ ਕਿਰਦਾਰ ਨਿਭਾ ਰਹੇ ਦੇਵ ਖਰੌੜ ਨਾਲ ਫ਼ਿਲਮ ਦੇ ਟਾਈਟਲ "ਬਲੈਕੀਆ" ਕਿਉਂ ਰੱਖਿਆ ਇਸ ਬਾਰੇ ਪੁੱਛਿਆ ਤਾਂ ਦੇਵ ਖਰੌੜ ਨੇ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ੀ 'ਚ ਸਮਗਲਿੰਗ ਕਰਨ ਵਾਲੇ ਨੂੰ ਸਮਗਲਰ ਕਿਹਾ ਜਾਂਦਾ ਹੈ ।

ਹੋਰ ਵੇਖੋ:‘ਬਲੈਕੀਆ’ ਫ਼ਿਲਮ ਦੇ ਕਿਰਦਾਰ ‘ਚ ਫਿਟ ਬੈਠਣ ਲਈ ਦੇਵ ਖਰੌੜ ਨੇ ਚੁੱਕਿਆ ਇਹ ਕਦਮ, ਦੇਖੋ ਵੀਡਿਓ

https://www.instagram.com/p/Bv0vz0slTjf/

ਉਸੇ ਤਰ੍ਹਾਂ ਪੰਜਾਬੀ 'ਚ ਸਮਗਲਰ ਨੂੰ "ਬਲੈਕੀਆ" ਕਿਹਾ ਜਾਂਦਾ ਹੈ ਅਤੇ ਸਮਗਲਰ ਨੂੰ ਪੰਜਾਬੀ 'ਚ ਬਲੈਕੀਆ ਟਾਈਟਲ ਦਿੱਤਾ ਗਿਆ ਹੈ । ਇਸ ਫ਼ਿਲਮ ਨੂੰ ਪੀਟੀਸੀ ਮੋਸ਼ਨ ਪਿਕਚਰਸ ਅਤੇ ਗਲੋਬ ਮੂਵੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।ਇਹ ਫ਼ਿਲਮ ਤਿੰਨ ਮਈ ਨੂੰ ਸਿਨੇਮਾ ਘਰਾਂ 'ਚ ਪਹੁੰਚੇਗੀ ।

Blackia Trailer: Intense Action, Gripping Storyline Makes It A Must Watch Blackia Trailer: Intense Action, Gripping Storyline Makes It A Must Watch

ਇਸ ਫ਼ਿਲਮ ਨੂੰ ਲੈ ਕੇ ਜਿੱਥੇ ਦੇਵ ਖਰੌੜ ਉਤਸ਼ਾਹਿਤ ਨੇ ਓਨਾ ਹੀ ਉਤਸ਼ਾਹਿਤ ਉਨਾਂ ਦੇ ਫੈਨਸ ਨੇ । ਕਿਉਂਕਿ ਇਸ ਫ਼ਿਲਮ 'ਚ ਉਨ੍ਹਾਂ ਨੂੰ ਕੁਝ ਨਵਾਂ ਵੇਖਣ ਨੂੰ ਮਿਲੇਗਾ ।

Related Post