ਦਿਖਾਓ ਤੁਸੀਂ ਵੀ ਆਪਣੇ ਸੁਰਾਂ ਦਾ ਕਮਾਲ, ਵਾਇਸ ਆਫ਼ ਪੰਜਾਬ ਸੀਜ਼ਨ-11 ਲਈ ਭੇਜੋ ਆਪਣੀ ਐਂਟਰੀ

By  Shaminder October 3rd 2020 07:06 PM

ਵਾਇਸ ਆਫ਼ ਪੰਜਾਬ ਸੀਜ਼ਨ 11 ਲਈ ਆਨਲਾਈਨ ਆਡੀਸ਼ਨਾਂ ਲਈ ਐਂਟਰੀ ਸ਼ੁਰੂ ਹੋ ਚੁੱਕੀ ਹੈ ।ਤੁਸੀਂ ਵੀ ਆਪਣੇ ਸੁਫ਼ਨੇ ਨੂੰ ਸਾਕਾਰ ਕਰਨਾ ਚਾਹੁੰਦੇ ਹੋ ਅਤੇ ਗਾਇਕੀ ਦੇ ਖੇਤਰ ‘ਚ ਆਪਣਾ ਨਾਮ ਚਮਕਾਉਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਹੀ ਹੈ । ਇਸ ਵਾਰ ਇਸ ਸ਼ੋਅ ਦਾ ਅੰਦਾਜ਼ ਬਿਲਕੁਲ ਵੱਖਰਾ ਹੋਵੇਗਾ। ਆਪਣੀ ਐਂਟਰੀ ਭੇਜਣ ਲਈ ਤੁਹਾਨੂੰ ਆਪਣੀ ਪਰਫਾਰਮੈਂਸ ਦਾ ਇੱਕ ਵੀਡੀਓ ਬਣਾ ਕੇ ਭੇਜਣਾ ਹੋਵੇਗਾ।

VOP VOP

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਰਿਆਲਟੀ ਸ਼ੋਅ ਚੋਂ ਕਈ ਪ੍ਰਸਿੱਧ ਗਾਇਕ ਨਿਕਲੇ ਹਨ ।ਜਿਸ ‘ਚ ਗੁਰਨਾਮ ਭੁੱਲਰ, ਹਿੰਮਤ ਸੰਧੂ ਸਣੇ ਕਈ ਗਾਇਕ ਸ਼ਾਮਿਲ ਹਨ । ਜਿਨ੍ਹਾਂ ਨੇ ਵਾਇਸ ਆਫ ਪੰਜਾਬ ਦੇ ਮੰਚ ‘ਤੇ ਆਪਣੀ ਪ੍ਰਤਿਭਾ ਵਿਖਾਈ ਹੈ ।

ਹੋਰ ਪੜ੍ਹੋ: ਗਾਇਕੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਭੇਜੋ ਵਾਇਸ ਆਫ਼ ਪੰਜਾਬ ਸੀਜ਼ਨ -11 ਦੇ ਆਡੀਸ਼ਨਾਂ ਲਈ ਐਂਟਰੀ

Vop -11 Vop -11

ਐਂਟਰੀ ਭੇਜਣ ਵਾਲੇ ਪ੍ਰਤੀਭਾਗੀ ਦੀ ਉਮਰ 18 ਤੋਂ 25 ਸਾਲ ਹੋਣੀ ਚਾਹੀਦੀ ਹੈ । ਐਂਟਰੀ ਭੇਜਣ ਲਈ ਤੁਹਾਡੇ ਕੋਲ ਏਜਪਰੂਫ ਦੇ ਡਾਕੂਮੈਂਟ ਹੋਣੇ ਚਾਹੀਦੇ ਹਨ ।

vop11 vop11

ਹੁਣ ਦੇਰ ਕਿਸ ਗੱਲ ਦੀ ਮੋਬਾਇਲ ਚੁੱਕੋ ਤੇ ਬਣਾਓ ਆਪਣੇ ਗਾਣੇ ਦਾ ਦੋ ਮਿੰਟ ਦਾ ਐੱਚ ਡੀ ਵੀਡੀਓ ਤੇ ਡਾਕੂਮੈਂਟ ਦੀ ਤਸਵੀਰ ਖਿੱਚ ਕੇ ਇਸ ਵਟਸਐੱਪ ਨੰਬਰ ‘9811757373’ ’ਤੇ ਭੇਜ ਦਿਓ।

ਇਸ ਤੋਂ ਇਲਾਵਾ ਤੁਸੀਂ ਆਪਣੀ ਐਂਟਰੀ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਮਸੈਂਜਰ ਬਾਕਸ ’ਤੇ ਵੀ ਭੇਜ ਸਕਦੇ ਹੋ ਜਾਂ ਫਿਰ ਭੇਜ ਸਕਦੇ ਹੋ ‘ਪੀਟੀਸੀ ਪਲੇਅ’ ਐਪ ‘ਤੇ ਵੀ । ਹੁਣ ਦੇਰ ਕਿਸ ਗੱਲ ਦੀ ਤਿਆਰ ਹੋ ਜਾਓ ‘ਵਾਇਸ ਆਫ਼ ਪੰਜਾਬ ਸੀਜ਼ਨ-11’ ਲਈ ।

 

Related Post