ਸੁਖਦੀਪ ਸਿੰਘ ਦਿਆਲ ਕਿਵੇਂ ਬਣਿਆ ਸੁੱਖੀ (ਮਿਊਜ਼ਿਕਲ ਡੌਕਟਰਜ਼),ਜਨਮਦਿਨ 'ਤੇ ਜਾਣੋ ਸਫ਼ਲਤਾ ਦੀ ਕਹਾਣੀ

By  Aaseen Khan September 13th 2019 12:41 PM

ਸੁਖਦੀਪ ਸਿੰਘ ਦਿਆਲ ਜਿੰਨ੍ਹਾਂ ਨੂੰ ਅੱਜ ਸੁੱਖੀ ਦੇ ਨਾਮ ਨਾਲ ਹਰ ਕੋਈ ਪਹਿਚਾਣਦਾ ਹੈ। ਸੁੱਖੀ ਨੇ ਗਾਇਕੀ 'ਚ ਹੀ ਨਹੀਂ ਸਗੋਂ ਮਿਊਜ਼ਿਕ ਡਾਇਰੈਕਟਰ ਤੇ ਗੀਤਕਾਰ ਦੇ ਤੌਰ 'ਤੇ ਵੀ ਚੰਗਾ ਨਾਮ ਬਣਾਇਆ ਹੈ। ਗੜ੍ਹਸ਼ੰਕਰ 'ਚ 13 ਸਤੰਬਰ 1990 ਨੂੰ ਜਨਮੇ ਸੁੱਖੀ ਨੇ ਗਾਇਕੀ 'ਚ ਹਿੱਟ ਗੀਤ ਸਨਾਈਪਰ ਨਾਲ ਕਦਮ ਰੱਖਿਆ ਅਤੇ ਦਰਸ਼ਕਾਂ ਨੇ ਮਕਬੂਲ ਕੀਤਾ।

Sukh-E Sukh-E

ਚੰਡੀਗੜ੍ਹ 'ਚ ਆਪਣੀ ਉੱਚ ਸਿਖਿਆ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਬੈਂਡ ਬਣਾਇਆ ਜਿਸ ਦਾ ਨਾਮ ਹੈ ਮਿਊਜ਼ਿਕਲ ਡੌਕਟਰਜ਼। ਇਸ ਬੈਂਡ 'ਚ ਸੁੱਖੀ ਦਾ ਸਾਥ ਨਾਮੀ ਗੀਤਕਾਰ ਅਤੇ ਮਿਊਜ਼ਿਕ ਕੰਪੋਜ਼ਰ ਪ੍ਰੀਤ ਹੁੰਦਲ ਨੇ ਦਿੱਤਾ ਸੀ ਪਰ ਕੁਝ ਕਾਰਨਾਂ ਕਰਕੇ ਸੁੱਖੀ ਤੇ ਪ੍ਰੀਤ ਹੁੰਦਲ ਵੱਖ ਹੋ ਗਏ ਪਰ ਸੁੱਖੀ ਨੇ ਆਪਣੇ ਬੈਂਡ ਦੇ ਨਾਮ ਦੇ ਨਾਲ ਹੀ ਅੱਗੇ ਦਾ ਸਫ਼ਰ ਜਾਰੀ ਰੱਖਿਆ।

Sukh-E Sukh-E

ਸੁੱਖੀ ਵੱਲੋਂ ਦਿੱਤੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਗੀਤ ਹਨ ਜਿੰਨ੍ਹਾਂ ਨੇ ਸੁੱਖੀ ਦਾ ਨਾਮ ਦੁਨੀਆਂ 'ਚ ਚਮਕਾਇਆ। ਇਹਨਾਂ ਗੀਤਾਂ 'ਚ 'ਸਨਾਈਪਰ', 'ਸੁਸਾਈਡ', 'ਜੈਗੂਆਰ', 'ਕੁੜੀਏ ਸਨੈਪਚੈਟ ਵਾਲੀਏ', 'ਆਲ ਬਲੈਕ','ਕੋਕਾ' ਅਤੇ 'ਸੁਪਰਸਟਾਰ' ਸਮੇਤ ਵਰਗੇ ਕਈ ਗੀਤ ਸ਼ਾਮਿਲ ਹਨ।

ਹੋਰ ਵੇਖੋ :ਪਰਮੀਸ਼ ਵਰਮਾ ਨੇ ਪਿਤਾ ਨੂੰ ਜਨਮਦਿਨ ਦੀ ਮੁਬਾਰਕ ਦਿੰਦੇ ਹੋਏ ਸੰਘਰਸ਼ ਦੇ ਦਿਨਾਂ ਨੂੰ ਕੀਤਾ ਯਾਦ,ਕੀਤੀ ਭਾਵੁਕ ਪੋਸਟ

Sukh-E Sukh-E

ਸੁੱਖੀ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ। ਆਪਣੇ ਨਵੇਂ ਪ੍ਰੋਜੈਕਟਾਂ ਦੀ ਜਾਣਕਾਰੀ ਦੇ ਨਾਲ ਨਾਲ ਸੁੱਖੀ ਫੈਨਸ ਅਤੇ ਲੋਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਆਪਣੇ ਗੀਤਾਂ ਨੂੰ ਅਵਾਜ਼ ਦੇਣ ਦੇ ਨਾਲ ਨਾਲ ਸੁੱਖੀ ਨੇ ਆਪਣੇ ਸੰਗੀਤ ਨਾਲ ਵੀ ਕਈ ਗੀਤਾਂ ਨੂੰ ਹਿੱਟ ਕਰਨ 'ਚ ਯੋਗਦਾਨ ਪਾਇਆ ਹੈ। ਹਮੇਸ਼ਾ ਨੌਜਵਾਨਾਂ ਦੀ ਪਸੰਦ ਨੂੰ ਧਿਆਨ 'ਚ ਰੱਖ ਕੇ ਗੀਤ ਲੈ ਕੇ ਆਉਣ ਵਾਲੇ ਸੁੱਖੀ ਨੂੰ ਉਹਨਾਂ ਦੇ ਫੈਨਸ ਵੱਲੋਂ ਜਨਮਦਿਨ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Related Post