‘ਇਨਸੇਨ’ ਸੁੱਖੀ ਨੂੰ ਕਿਸ ਦੀ ਜਰੂਰਤ ਹੈ, ਦੇਖੋ ਵੀਡੀਓ

By  Lajwinder kaur November 28th 2018 05:27 AM -- Updated: November 28th 2018 06:27 AM

ਮਿਊਜ਼ਿਕਲ ਡੌਕਟਰਜ਼ ਸੁੱਖੀ ਜੋ ਕੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਤੇ ਮਿਊਜ਼ਿਕ ਦੇ ਚੁੱਕੇ ਹਨ। ਅਪਣੇ ਵੱਖਰੇ ਸਟਾਇਲ ਦੀ ਗਾਇਕੀ ਤੇ ਵੱਖਰੀ ਲੁੱਕ ਕਰ ਕੇ ਪੰਜਾਬੀਆਂ ਦੇ ਦਿਲਾਂ ‘ਚ ਅਪਣੀ ਜਗ੍ਹਾ ਬਣਾ ਲਈ ਹੈ। ਤੇ ਇਸ ਵਾਰੀ ਉਹ ਅਪਣੇ ਸਰੋਤਿਆਂ ਲਈ ਰੋਮਾਂਟਿਕ ਸੌਂਗ ਲੈ ਕੇ ਆਏ ਹਨ। ਇਹ ਨਵੇਂ ਸਿੰਗਲ ਟ੍ਰੈਕ ‘ਆਈ ਨੀਡ ਯਾਅ’ ਹੈ।dr.sukhe new song i need

ਹੋਰ ਪੜ੍ਹੋ: ਲੋਕਾਂ ਨੂੰ ਪਸੰਦ ਨਹੀਂ ਆਈ ਸਾਰਾ ਖਾਨ ਦੀ ਬੋਲਡ ਵੀਡਿਓ, ਦੇਖੋ ਕਿਸ ਤਰ੍ਹਾਂ ਦੇ ਕੀਤੇ ਕਮੈਂਟ 

ਅਪਣੇ ਸੋਸ਼ਲ ਮੀਡੀਆ ਦੇ ਅਕਾਊਂਟ ਤੋਂ ਗੀਤ ਦੀ ਕਲਿੱਪ ਪੋਸਟ ਕਰਦੇ ਹੋਏ ਕੈਪਸ਼ਨ ਦਿੱਤੀ ਹੈ ਕਿ, ‘ਆਈ ਨੀਡ ਯਾਅ ਆਉਟ ਨਾਊ ..!!!!’ਸਰੋਤਿਆਂ ਵੱਲ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਜਿਸ ਕਰਕੇ ਸੁੱਖੀ ਦਾ ‘ਆਈ ਨੀਡ ਯਾਅ’ ਸੌਂਗ ਟਰੇਂਡਿੰਗ ‘ਚ ਚੱਲ ਰਿਹਾ ਹੈ।

https://www.instagram.com/p/Bqrcd6DhYh5/

ਇਸ ਤੋਂ ਪਹਿਲਾਂ ਸੁੱਖੀ ਨੇ ‘ਸਨਿਪਰ’ ਗੀਤ ਦੇ ਨਾਲ ਅਪਣਾ ਡੈਬਿਊ ਕੀਤਾ ਸੀ। ਉਹਨਾਂ ਨੇ ਹੋਰ ਕਈ ਹਿੱਟ ਗੀਤ ਜਿਵੇਂ ‘ਬੋਹੇਮੀਆ’ ਦੇ ਨਾਲ‘ਜਗੁਆਰ’,  ‘ਆਲਬ੍ਲੈਕ’,  ‘ਸੇਡਸੋਂਗ’,  ‘ਸੁਸਾਇਡ’,  ‘ਸੁਪਰਸਟਾਰ’,  ‘ਗਰਲਓਕੇ’, ‘ਇਨਸੇਨ’ ਗੀਤ ਦਰਸ਼ਕਾਂ ਦੇ ਰੂਬਰੂ ਕਰ ਚੁੱਕੇ ਹਨ ।sukhe new song i need ya

ਹੋਰ ਪੜ੍ਹੋ: ਬਚਪਨ ‘ਚ ਕਿਸ ਤਰ੍ਹਾਂ ਗਾਉਂਦੇ ਸਨ ਰੌਸ਼ਨ ਪ੍ਰਿੰਸ, ਦੇਖੋ ਵੀਡਿਓ

ਦੱਸ ਦੇਈਏ ਕਿ ਸੁੱਖੀ ਦਾ ਇਹ ਗੀਤ ਬਹੁਤ ਜ਼ਿਆਦਾ ਮਸਤੀ ਦੇ ਨਾਲ ਭਰਿਆ ਹੋਇਆ ਹੈ। ਵੀਡੀਓ ‘ਚ ਸੁੱਖੀ ਤੇ ਕ੍ਰਿਸਟਲ ਡੀਸੂਜ਼ਾ ਵਿਚਲੇ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ।  ਇਸ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤਾ ਹੈ ਸੋਨੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

https://www.youtube.com/watch?v=oWG_BLt7vfU

ਇਸ ਤੋਂ ਇਲਾਵਾ ਸੁੱਖੀ ਬਹੁਤ ਜਲਦ ਸਿੱਧੂ ਮੂਸੇਵਾਲਾ ਨਾਲ ਵੀ ਇਕ ਸ੍ਰਪਰਾਈਜ਼ ਲੈ ਕੇ ਆ ਰਿਹਾ ਹੈ। ਇਸ ਦੇ ਨਾਲ ਹੀ ਸੁੱਖੀ ਅਪਣੀ ਆਉਣ ਵਾਲੀ ਸੋਲੋ ਮਿਊਜ਼ਿਕ ਐਲਬਮ ਦੀ ਤਿਆਰੀ ‘ਚ ਲੱਗਿਆ ਹੋਏ ਹਨ।

-Ptc Punjabi

Related Post