ਸੁਖਸ਼ਿੰਦਰ ਸ਼ਿੰਦਾ ਨਾਲ ਬਹੁਤ ਜਲਦ ਕੁਝ ਨਵਾਂ ਲੈ ਕੇ ਆਏਗੀ ਜੈਸਮੀਨ ਸੈਂਡਲਾਸ,ਵੇਖੋ ਵੀਡੀਓ 

By  Shaminder March 5th 2019 03:55 PM

ਸੁਖਸ਼ਿੰਦਰ ਸ਼ਿੰਦਾ ਨੇ ਜੈਸਮੀਨ ਸੈਂਡਲਾਸ ਨਾਲ ਆਪਣਾ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਜੈਸਮੀਨ ਸੁਖਸ਼ਿੰਦਰ ਸ਼ਿੰਦਾ ਨਾਲ ਬੈਠੀ ਹੋਈ ਨਜ਼ਰ ਆ ਰਹੀ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਜੈਸਮੀਨ ਨੂੰ ਮਿਲ ਕੇ ਬਹੁਤ ਕੁਝ ਸਿੱਖਿਆ । ਇਹ ਵੀਡੀਓ ਜੈਸਮੀਨ ਨੇ ਹੀ ਸੁਖਸ਼ਿੰਦਰ ਸ਼ਿੰਦਾ ਦੇ ਫੋਨ 'ਤੇ ਬਣਾਇਆ ਅਤੇ ਇਸ ਨੂੰ ਸਾਂਝਾ ਕੀਤਾ ।

ਹੋਰ ਵੇਖੋ :ਰਣਬੀਰ ਕਪੂਰ ਅਤੇ ਆਲਿਆ ਭੱਟ ਨੇ ਪ੍ਰਯਾਗਰਾਜ ‘ਚ ਕੀਤੀ ਮਸਤੀ, ਤਸਵੀਰਾਂ ਹੋਈਆਂ ਵਾਇਰਲ

https://www.instagram.com/p/BumftYnBK9h/

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਦੋਨਾਂ ਦੇ ਫੈਨਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ । ਜੈਸਮੀਨ ਇੱਕ ਅਜਿਹੀ ਗਾਇਕਾ ਹੈ ਜੋ ਆਪਣੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੀ ਰਹਿੰਦੀ ਹੈ ਅਤੇ ਇਸ ਵੀਡੀਓ 'ਚ ਵੀ ਉਹ ਕਹਿੰਦੀ ਹੈ ਕਿ ਸੁਖਸ਼ਿੰਦਰ ਸ਼ਿੰਦਾ ਨੇ ਆਪਣਾ ਮੋਬਾਈਲ ਮੈਨੂੰ ਦੇ ਦਿੱਤਾ ਹੈ ਅਤੇ ਮੈਨੂੰ ਫੋਨ ਦੇ ਦਿੱਤਾ ਹੈ ਅਤੇ ਉਨ੍ਹਾਂ ਨੇ ਮੈਨੂੰ ਫੋਨ ਦੇ ਕੇ ਬਹੁਤ ਵੱਡੀ ਗਲਤੀ ਕੀਤੀ ਹੈ।

ਹੋਰ ਵੇਖੋ :ਪਾਕਿਸਤਾਨ ਦੇ ਸਿੰਘਪੁਰਾ ਚੌਕ ‘ਚ ਪਹੁੰਚਿਆ ਇੱਕ ਸਿੱਖ, ਫਿਰ ਕੀ ਹੋਇਆ ਇਸ ਸਿੱਖ ਨਾਲ,ਵੇਖੋ ਵੀਡੀਓ

https://www.instagram.com/p/Bumi2bMAoBI/

ਹੁਣ ਬਹੁਤ ਜਲਦੀ ਉਨ੍ਹਾਂ ਦੇ ਫੋਨ ਦੀ ਬੈਟਰੀ ਡੈੱਡ ਹੋ ਜਾਵੇਗੀ ਅਤੇ ਜਿਨ੍ਹਾਂ ਨੇ ਵੀ ਸੁਖਸ਼ਿੰਦਰ ਸ਼ਿੰਦਾ ਨੂੰ ਸਨੈਪਚੈਟ 'ਤੇ ਫਾਲੋ ਕੀਤਾ ਹੈ ਉਨ੍ਹਾਂ ਦਾ ਨੈੱਟ ਪੈਕ ਵੀ ਜਲਦ ਖਤਮ ਹੋ ਜਾਵੇਗੀ । ਇਸ ਦੇ ਨਾਲ ਹੀ ਜੈਸਮੀਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਸੁਖਸ਼ਿੰਦਰ ਸ਼ਿੰਦਾ ਨਾਲ ਕੁਝ ਨਵਾਂ ਲੈ ਕੇ ਜਲਦ ਹੀ ਹਾਜ਼ਰ ਹੋਣਗੇ ।

Related Post