ਅੰਮ੍ਰਿਤਸਰ ਦੇ ਰਹਿਣ ਵਾਲੇ ਗਾਇਕ ਸੁਖਵਿੰਦਰ ਨੇ 13 ਸਾਲ ਦੀ ਉਮਰ 'ਚ ਇਸ ਮਸ਼ਹੂਰ ਗਾਇਕ ਦਾ ਗਾਣਾ ਕੀਤਾ ਸੀ ਕੰਪੋਜ਼

By  Rupinder Kaler July 18th 2019 12:22 PM

ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਨਾਉਣ ਵਾਲੇ ਗਾਇਕ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ । ਸਿਰਫ 8 ਸਾਲਾਂ ਦੀ ਉਮਰ ਵਿੱਚ ਹੀ ਸੁਖਵਿੰਦਰ ਨੇ ਸਟੇਜ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ । 13 ਸਾਲਾਂ ਦੀ ਉਮਰ ਵਿੱਚ ਸੁਖਵਿੰਦਰ ਨੇ ਗਾਇਕ ਮਲਕੀਤ ਸਿੰਘ ਦਾ ਗਾਣਾ ਤੂਤਕ ਤੂਤਕ ਤੂਤੀਆ ਕੰਪੋਜ਼ ਕੀਤਾ ਸੀ ।

ਗਾਉਣ ਤੋਂ ਇਲਾਵਾ ਸੁਖਵਿੰਦਰ ਨੇ ਬਤੌਰ ਕੰਪਜ਼ਰ ਬਾਲੀਵੁੱਡ ਵਿੱਚ ਕੰਮ ਕੀਤਾ ਹੈ । ਸੁਖਵਿੰਦਰ ਨੇ ਸਭ ਤੋਂ ਪਹਿਲਾ ਸਟੇਜ ਤੇ ਲਤਾ ਮੰਗੇਸ਼ਕਰ ਦੇ ਸਾਹਮਣੇ ਸਾਰੇਗਾਮਾਪਾ ਵਿੱਚ ਗਾਇਆ ਸੀ । ਬਾਲੀਵੁੱਡ ਵਿੱਚ ਸੁਖਵਿੰਦਰ ਨੂੰ ਫ਼ਿਲਮ ਕਰਮਾ ਨਾਲ ਬਰੇਕ ਮਿਲਿਆ ਸੀ ।

https://www.instagram.com/p/BxwxZp5Fsqk/

ਉਹਨਾਂ ਨੇ ਏ ਆਰ ਰਹਿਮਾਨ ਦੇ ਸੰਗੀਤ ਦੇ ਕਈ ਗਾਣਿਆਂ ਨੂੰ ਆਪਣੀ ਆਵਾਜ਼ ਦਿੱਤੀ ਤੇ ਉਹ ਬਾਲੀਵੁੱਡ ਦੇ ਹਿੱਟ ਗਾਇਕ ਬਣ ਗਏ । ਫ਼ਿਲਮ Slumdog Millionaire ਦਾ ਗਾਣਾ ਜੈ ਹੋ ਸੁਖਵਿੰਦਰ ਨੇ ਗਾਇਆ ਸੀ । ਇਸ ਗਾਣੇ ਨੂੰ ਆਸਕਰ ਨਾਲ ਨਿਵਾਜਿਆ ਗਿਆ ਸੀ ।

ਪਰ ਸੁਖਵਿੰਦਰ ਇਹ ਅਵਾਰਡ ਲੈਣ ਨਹੀਂ ਸਨ ਗਏ । ਜਿਸ ਦੀ ਕਾਫੀ ਚਰਚਾ ਰਹੀ ਸੀ । ਸੁਖਵਿੰਦਰ ਨੇ ਦਿਲ ਸੇ ਤੋਂ ਇਲਾਵਾ ਤਾਲ, 1947 ਅਰਥ, ਦਾਗ, ਜਾਨਵਰ, ਤੇਰੇ ਨਾਮ, ਅਪਨਾ ਸਪਨਾ ਮਨੀ ਮਨੀ, ਮੁਸਾਫ਼ਿਰ, ਚੱਕ ਦੇ ਇੰਡੀਆ ਸਮੇਤ ਕਈ ਫ਼ਿਲਮਾਂ ਦੇ ਗਾਣੇ ਗਾਏ । ਉਹਨਾਂ ਦੇ ਜ਼ਿਆਦਾਤਰ ਗਾਣੇ ਹਿੱਟ ਰਹੇ ।

https://www.instagram.com/p/Bw13PT_lpFZ/

 

Related Post