ਸ਼ਿੱਪਰਾ ਗੋਇਲ ਤੇ ਰੌਸ਼ਨ ਪ੍ਰਿੰਸ ਦੀ ਅਵਾਜ਼ 'ਚ 'ਮੁੰਡਾ ਫਰੀਦਕੋਟੀਆ' ਫ਼ਿਲਮ ਦਾ ਗੀਤ ਹੋਇਆ ਰਿਲੀਜ਼

By  Aaseen Khan June 8th 2019 11:25 AM

ਸ਼ਿੱਪਰਾ ਗੋਇਲ ਤੇ ਰੌਸ਼ਨ ਪ੍ਰਿੰਸ ਦੀ ਅਵਾਜ਼ 'ਚ 'ਮੁੰਡਾ ਫਰੀਦਕੋਟੀਆ' ਫ਼ਿਲਮ ਦਾ ਗੀਤ ਹੋਇਆ ਰਿਲੀਜ਼ :14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ  ਰੌਸ਼ਨ ਪ੍ਰਿੰਸ ਦੀ ਮੋਸਟ ਅਵੇਟਡ ਫ਼ਿਲਮ ਮੁੰਡਾ ਫਰੀਦਕੋਟੀਆ ਦਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ। 'ਸੁਣ ਲਈ' ਨਾਮ ਦਾ ਇਹ ਗੀਤ ਰੋਮਾਂਟਿਕ ਗੀਤ ਹੈ ਜਿਸ ਨੂੰ ਪ੍ਰਸਿੱਧ ਗਾਇਕਾ ਸ਼ਿੱਪਰਾ ਗੋਇਲ ਅਤੇ ਫ਼ਿਲਮ ਦੇ ਨਾਇਕ ਰੌਸ਼ਨ ਪ੍ਰਿੰਸ ਨੇ ਅਵਾਜ਼ ਦਿੱਤੀ ਹੈ। ਗਾਣੇ 'ਚ ਰੌਸ਼ਨ ਪ੍ਰਿੰਸ ਅਤੇ ਸ਼ਰਨ ਕੌਰ ਵਿਚਕਾਰ ਖ਼ੂਬਸੂਰਤ ਵਾਦੀਆਂ 'ਚ ਰੋਮਾਂਸ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ : ਕਦੇ ਆਪਣਾ ਨਾਮ ਗਾਣਿਆਂ 'ਚ ਸੁਣਨ ਨੂੰ ਤਰਸਦੇ ਸੀ ਹੈਪੀ ਰਾਏਕੋਟੀ, ਅੱਜ ਯਾਰਾਂ ਦਾ ਨਾਮ ਵੀ ਆ ਰਿਹਾ ਹੈ ਫ਼ਿਲਮਾਂ 'ਚ

ਗਾਣੇ ਦੇ ਬੋਲ ਜੋਗੀ ਰਾਏਕੋਟੀ ਦੀ ਕਲਮ 'ਚੋਂ ਨਿੱਕਲੇ ਹਨ ਅਤੇ ਮਿਊਜ਼ਿਕ ਜੱਗੀ ਸਿੰਘ ਨੇ ਤਿਆਰ ਕੀਤਾ ਹੈ। ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Related Post