ਰੂਹਾਨੀ ਰੰਗ 'ਚ ਰੰਗਿਆ ਧਾਰਮਿਕ ਗੀਤ ਪੇਸ਼ ਕਰਨ ਜਾ ਰਹੇ ਗਾਇਕਾ ਸੁਨੰਦਾ ਸ਼ਰਮਾ,ਜਲਦ ਹੋਵੇਗਾ ਰਿਲੀਜ਼

By  Shaminder October 31st 2019 10:55 AM

ਸੁਨੰਦਾ ਸ਼ਰਮਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ 'ਨਾਨਕੀ ਦਾ ਵੀਰ' ਲੈ ਕੇ ਜਲਦ ਹੀ ਹਾਜ਼ਰ ਹੋ ਰਹੇ ਨੇ । ਇਸ ਧਾਰਮਿਕ ਗੀਤ ਦਾ ਇੱਕ ਮੋਸ਼ਨ ਪੋਸਟਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਹ ਧਾਰਮਿਕ ਗੀਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ । ਗਾਣੇ ਦੇ ਬੋਲ ਵੀਤ ਬਲਜੀਤ ਦੇ ਹਨ ਅਤੇ ਸੰਗੀਤ ਬੀਟ ਮਿਨਿਸਟਰ ਦਾ ਹੈ। ਸਟਾਲਿਨਵੀਰ ਸਿੰਘ ਦੇ ਨਿਰਦੇਸ਼ਨ ‘ਚ ਵੀਡੀਓ ਦਾ ਫ਼ਿਲਮਾਂਕਣ ਕੀਤਾ ਗਿਆ ਹੈ।

ਹੋਰ ਵੇਖੋ:ਗਾਇਕਾ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਦੇ ਕੰਮਾਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ

https://www.instagram.com/p/B4P0GXqlRUz/

ਸੁਨੰਦਾ ਸ਼ਰਮਾ ਤੋਂ ਇਲਾਵਾ ਆਰ ਨੇਤ, ਬੱਬੂ ਮਾਨ ਸੁਖਸ਼ਿੰਦਰ ਸ਼ਿੰਦਾ ਵਰਗੇ ਗਾਇਕ ਗੁਰੂ ਨਾਨਕ ਦੀ ਵਡਿਆਈ ਅਤੇ ਉਪਦੇਸ਼ ਗਾਣਿਆਂ ਦੇ ਜ਼ਰੀਏ ਬਿਆਨ ਕਰ ਚੁੱਕੇ ਹਨ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਨੰਦਾ ਸ਼ਰਮਾ ਦੇ ਕਈ ਗੀਤ ਕਾਫੀ ਮਕਬੂਲ ਹੋਏ ਹਨ ਜਿਨ੍ਹਾਂ ਵਿੱਚੋਂ ਬੈਨ,ਸੈਂਡਲ,ਜੱਟ ਯਮਲਾ,ਪਟਾਕੇ,ਬਿੱਲੀ ਅੱਖ,ਮੋਰਨੀ ਮੁੱਖ ਤੌਰ 'ਤੇ ਹਨ । ਫ਼ਿਲਮਾਂ ਦੇ ਨਾਲ ਨਾਲ ਸੁਨੰਦਾ ਸ਼ਰਮਾ ਅਦਾਕਾਰੀ ਦੇ ਖੇਤਰ 'ਚ ਵੀ ਕੰਮ ਕਰ ਚੁੱਕੀ ਹੈ ।

https://www.instagram.com/p/B4MHAV_FLg0/

ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਸੱਜਣ ਸਿੰਘ ਰੰਗਰੂਟ 'ਚ ਵੀ ਕੰਮ ਕੀਤਾ ਸੀ ਜਿਸ ਨੂੰ ਕਿ ਕਾਫੀ ਸਰਾਹਿਆ ਗਿਆ ਸੀ ।

Related Post