ਸੁਨੰਦਾ ਸ਼ਰਮਾ ਤੇ ਸੋਨੂੰ ਸੂਦ ਦੇ ਆਉਣ ਵਾਲੇ ਗੀਤ ‘pagal nahi hona’ ਦਾ ਪੋਸਟਰ ਆਇਆ ਸਾਹਮਣੇ
Lajwinder kaur
January 11th 2021 05:01 PM --
Updated:
January 11th 2021 05:04 PM
ਪੰਜਾਬੀ ਗਾਇਕ ਸੁਨੰਦ ਸ਼ਰਮਾ ਜੋ ਕਿ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆਉਣ ਵਾਲੇ ਨੇ । ਜੀ ਹਾਂ ਇਸ ਪ੍ਰੋਜੈਕਟ ਨੂੰ ਲੈ ਕੇ ਸੁਨੰਦਾ ਸ਼ਰਮਾ ਤੇ ਬਾਲੀਵੁੱਡ ਐਕਟਰ ਸੋਨੂੰ ਸੂਦ ਵੀ ਕਾਫੀ ਉਤਸੁਕ ਨੇ । ਹਾਲ ਹੀ’ ਚ ਦੋਵਾਂ ਨੇ ਇਸ ਗੀਤ ਦਾ ਆਫੀਸ਼ੀਅਲ ਪੋਸਟਰ ਦਰਸ਼ਕਾਂ ਦੇ ਰੁਬਰੂ ਕਰ ਦਿੱਤਾ ਹੈ। 
ਜੀ ਹਾਂ ਦੋਵਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ pagal nahi hona ਦਾ ਪੋਸਟਰ ਸ਼ੇਅਰ ਕਰਦੇ ਹੋਏ ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ । ਇਹ ਗੀਤ 15 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਸੋਸ਼ਲ ਮੀਡੀਆ ਉੱਤੇ ਗੀਤ ਦਾ ਪੋਸਟਰ ਖੂਬ ਵਾਇਰਲ ਹੋ ਰਿਹਾ ਹੈ ।

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਜਾਨੀ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰਸ ਵਾਲਿਆਂ ਨੇ ਤਿਆਰ ਕੀਤਾ ਹੈ ।

View this post on Instagram