ਗਾਇਕਾ ਸੁਨੰਦਾ ਸ਼ਰਮਾ ਨੇ ਫੈਨਸ ਨੂੰ 'ਪ੍ਰਾਹੁਣਾ' ਫ਼ਿਲਮ ਦੇਖਣ ਦੀ ਦਿੱਤੀ ਸਲਾਹ

By  Rajan Sharma September 27th 2018 06:45 AM

ਆ ਰਹੇ ਨੇ ਕੱਲ ਪ੍ਰਾਹੁਣੇ ਆਪਣੀ ਪ੍ਰਾਹੁਣਚਾਰੀ ਲੈਕੇ | ਜੀ ਹਾਂ ਅਸੀ ਗੱਲ ਕਰ ਰਹੇ ਹਾਂ ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਪ੍ਰਾਹੁਣਾ' ਦੀ ਜੋ ਕਿ ਕੱਲ ਬਾਕਸ ਆਫ਼ਿਸ ਤੇ ਧਮਾਲਾਂ ਪਾਉਣ ਆ ਰਹੀ ਹੈ| ਦੱਸ ਦੇਈਏ ਕਿ ਪ੍ਰਾਹੁਣਾ punjabi film ਫ਼ਿਲਮ ਮੋਹਿਤ ਬਨਵੈਤ ਤੇ ਅੰਮ੍ਰਿਤ ਰਾਜ ਚੱਢਾ ਦੁਆਰਾ ਡਾਇਰੈਕਟ ਕੀਤੀ ਗਈ ਹੈ| ਇਸ ਵਿੱਚ ਕੁਲਵਿੰਦਰ ਬਿੱਲਾ ਵਿਆਹ ਵਾਲੇ ਪ੍ਰਾਹੁਣੇ ਦਾ ਕਿਰਦਾਰ ਨਿਭਾਅ ਰਹੇ ਹਨ ਓਥੇ ਹੀ ਵਾਮੀਕਾ ਗੱਬੀ ਜੋ ਕਿ ਫ਼ਿਲਮ 'ਚ ਮਾਣੋ ਨਾਂ ਨਾਲ ਹੋਣ ਵਾਲੀ ਵਹੁਟੀ ਦਾ ਕਿਰਦਾਰ ਨਿਭਾਅ ਰਹੀ ਹੈ|

Satt Bande: The Ultimate Wedding Song From Parahuna Is Out Now Satt Bande: The Ultimate Wedding Song From Parahuna Is Out Now

ਪੰਜਾਬੀ ਫ਼ਿਲਮ ਇੰਡਸਟਰੀ ਦੇ ਬਾਕੀ ਕਲਾਕਾਰ ਵੀ ਇਸ ਫ਼ਿਲਮ ਨੂੰ ਲੈਕੇ ਬੇਹੱਦ ਉਤਸ਼ਾਹਿਤ ਹਨ| ਹਾਲ ਹੀ ਵਿੱਚ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸੁਨੰਦਾ ਸ਼ਰਮਾ sunanda sharma  ਨੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਫ਼ਿਲਮ punjabi film ਨੂੰ ਪ੍ਰੋਮੋਟ ਕਰਦੇ ਹੋਏ ਫੈਨਸ ਨੂੰ ਫ਼ਿਲਮ ਜਰੂਰ ਦੇਖਣ ਲਈ ਕਹਿ ਰਹੇ ਹਨ| ਸੁਨੰਦਾ ਨੇ ਦੱਸਿਆ ਕਿ 28 ਸਤੰਬਰ ਨੂੰ ਪ੍ਰਾਹੁਣਿਆਂ ਦੀ ਪ੍ਰਾਹੁਣਚਾਰੀ ਹੋਣ ਜਾ ਰਹੀ ਹੈ|

https://www.instagram.com/p/BoN5miuFAjM/?taken-by=kulwinderbilla

ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” ਦੇ ਨਾਲ ” ਵਾਮੀਕਾ ਗੱਬੀ ” ਆਪਣੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਇਸ ਤੋਂ ਇਲਾਵਾ ” ਕਰਮਜੀਤ ਅਨਮੋਲ , ਹਾਰਭੀ ਸੰਘਾ , ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ| ਕੁਝ ਦਿਨ ਪਹਿਲਾ ਇਸ ਫ਼ਿਲਮ parahuna ਦਾ ਟ੍ਰੇਲਰ ਜਾਰੀ ਕੀਤਾ ਗਿਆ ਸੀ ਜੋ ਕੀ ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਇਹ ਇਕ ਰੋਮਾਂਟਿਕ ਫ਼ਿਲਮ ਹੋਣ ਦੇ ਨਾਲ ਨਾਲ ਕਾਮੇਡੀ ਡਰਾਮਾ ਫ਼ਿਲਮ ਵੀ ਹੈ|

Parahuna

ਟ੍ਰੇਲਰ ਹੂਣ ਤੱਕ 3.4 ਮਿਲੀਅਨ ਤੋਂ ਵੀ ਵੱਧ ਵਿਊਜ਼ ਹਾਸਿਲ ਕਰ ਚੁੱਕਾ ਹੈ| ਇਹ ਕੁਲਵਿੰਦਰ ਬਿੱਲਾ kulwinder billa ਦੀ ਦੂਸਰੀ ਪੰਜਾਬੀ ਫ਼ਿਲਮ ਹੈ ਜਿਸ ਵਿੱਚ ਉਹ ਮੁੱਖ ਭੁਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਤੋਂ ਪਹਿਲਾ ਉਹਨਾਂ ਦੁਆਰਾ “ਸੂਬੇਦਾਰ ਯੋਗਿੰਦਰ ਸਿੰਘ” ਫ਼ਿਲਮ ਕੀਤੀ ਗਈ ਸੀ|

Related Post