ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਨਜ਼ਰ ਆਈ ਸੁਨੰਦਾ ਸ਼ਰਮਾ, ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ

By  Lajwinder kaur June 23rd 2020 04:59 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕਿਊਟ ਤੇ ਚੁਲਬੁਲੇ ਸੁਭਾਅ ਵਾਲੀ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇੱਕ ਇੱਕ ਕਰਕੇ ਉਨ੍ਹਾਂ ਨੇ ਤਿੰਨ ਫੋਟੋਆਂ ਸ਼ੇਅਰ ਕੀਤੀਆਂ ਨੇ ।

View this post on Instagram

 

ਸੰਗ, ਕਮਜ਼ੋਰੀ ਨੀ ਤਾਕਤ ਹੁੰਦੀ ਐ, ਕੁੜੀ ਪੇਂਡੂ ਹੋਵੇ ਜਾਂ ਸ਼ਹਿਰੀ ਘਾਤਕ ਹੁੰਦੀ ਐ ...। . . Sang, kamzori nai taaqat hundi ai, Kudi pendu howe tan shehri, ghaatak hundi ai..!

A post shared by Sunanda Sharma (@sunanda_ss) on Jun 22, 2020 at 2:31am PDT

Vote for your favourite : https://www.ptcpunjabi.co.in/voting/

ਪਹਿਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਸੰਗ, ਕਮਜ਼ੋਰੀ ਨੀ ਤਾਕਤ ਹੁੰਦੀ ਐ, ਕੁੜੀ ਪੇਂਡੂ ਹੋਵੇ ਜਾਂ ਸ਼ਹਿਰੀ ਘਾਤਕ ਹੁੰਦੀ ਐ ...।  ਦੂਜੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਹੁਣ ਦੇਖੀ ਕਿੱਥੇ ਤੱਕ ਲੈ ਕੇ ਜਾਂਦਾ, ਤੇਰਾ ਖਿਆਲ ਆਇਆ ਹੁਣੇ ਹੁਣੇ ...।‘ ਤੇ ਤੀਜੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪਿਆਰ’ ਤੇ ਨਾਲ ਹੀ ਹਾਰਟ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਦਰਸ਼ਕਾਂ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਨੇ । ਸੁਨੰਦਾ ਸ਼ਰਮਾ ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਬਹੁਤ ਹੀ ਦਿਲਕਸ਼ ਦਿਖਾਈ ਦੇ ਰਹੇ ਨੇ । ਇਨ੍ਹਾਂ ਤਸਵੀਰਾਂ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਨੇ ।

ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮੋਰਨੀ, ਜਾਨੀ ਤੇਰਾ ਨਾਂਅ, ਸੈਂਡਲ, ਬੈਨ, ਪਟਾਕੇ, ਕੋਕੇ, ਦੂਜੀ ਵਾਰ ਪਿਆਰ ਵਰਗੇ ਕਈ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਕਈ ਬਾਲੀਵੁੱਡ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

sunanda sharma

Related Post