ਖੁਦ ਨੂੰ ਗਹਿਣਿਆਂ ਨਾਲ ਸ਼ਿੰਗਾਰ ਕੇ ਕਿੱਥੇ ਚੱਲੀ ਹੈ ਸੁਨੰਦਾ ਸ਼ਰਮਾ ,ਵੇਖੋ ਤਸਵੀਰਾਂ 

By  Shaminder December 18th 2018 12:24 PM

ਸੁਨੰਦਾ ਸ਼ਰਮਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੋਈ ਨਾ ਕੋਈ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਦੁਲਹਨ ਦੇ ਲਿਬਾਸ 'ਚ ਸੱਜੀ ਹੋਈ ਬਹੁਤ ਹੀ ਖੁਬਸੂਰਤ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਆਪਣੇ ਆਪ ਨੂੰ ਇਨ੍ਹਾਂ ਤਸਵੀਰਾਂ 'ਚ ਗਹਿਣਿਆਂ ਨਾਲ ਸ਼ਿੰਗਾਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਸੁਨੰਦਾ ਸ਼ਰਮਾ ਦੀ ਕਿਊਟ ਫੈਨ ਨੇ ਆਖਿਰ ਉਸ ਸਾਹਮਣੇ ਕਿਹੜੀ ਰੱਖੀ ਮੰਗ,ਵੇਖੋ ਵੀਡਿਓ

https://www.instagram.com/p/BrfgjczHJ5x/

ਇਹ ਤਸਵੀਰਾਂ ਬੇਹੱਦ ਖੁਬਸੂਰਤ ਲੱਗ ਰਹੀ ਹੈ । ਸੁਨੰਦਾ ਸ਼ਰਮਾ ਇੱਕ ਅਜਿਹੀ ਗਾਇਕਾ ਹੈ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਗਾਏ ਨੇ ਅਤੇ ਆਪਣੇ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਸਰੋਤਿਆਂ 'ਚ ਖਾਸ ਜਗ੍ਹਾ ਬਣਾਈ ਹੈ । ਗਾਇਕੀ ਦੇ ਨਾਲ ਨਾਲ ਉਹ ਫਿਲਮਾਂ ਦੇ ਖੇਤਰ 'ਚ ਵੀ ਲਗਾਤਾਰ ਅੱਗੇ ਵੱਧ ਰਹੀ ਹੈ ।

ਹੋਰ ਵੇਖੋ :ਵਿਦੇਸ਼ੀ ਗੀਤ ‘ਤੇ ਗਿੱਧੇ ਦੇ ਸਟੈੱਪਸ ਕਰਦੀ ਸੁਨੰਦਾ ਸ਼ਰਮਾ

sunanda sharma sunanda sharma

ਸੁਨੰਦਾ ਸ਼ਰਮਾ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਕਸਰ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ ਅਤੇ ਹੁਣ ਮੁੜ ਤੋਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਹ ਤਸਵੀਰਾਂ ਵਾਇਰਲ ਹੋਈਆਂ ਨੇ । ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

Related Post