ਵਿਦੇਸ਼ੀ ਗੀਤ 'ਤੇ ਗਿੱਧੇ ਦੇ ਸਟੈੱਪਸ ਕਰਦੀ ਸੁਨੰਦਾ ਸ਼ਰਮਾ

Written by  Shaminder   |  November 28th 2018 06:26 AM  |  Updated: November 28th 2018 06:26 AM

ਵਿਦੇਸ਼ੀ ਗੀਤ 'ਤੇ ਗਿੱਧੇ ਦੇ ਸਟੈੱਪਸ ਕਰਦੀ ਸੁਨੰਦਾ ਸ਼ਰਮਾ

ਸੁਨੰਦਾ ਸ਼ਰਮਾ ਆਪਣੇ ਬੇਬਾਕ ਅੰਦਾਜ਼ ਕਰਕੇ ਜਾਣੀ ਜਾਂਦੀ ਹੈ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਇਹ ਅਦਾਕਾਰਾ ਅਤੇ ਗਾਇਕਾ ਨੇ ਇੱਕ ਵਾਰ ਮੁੜ ਤੋਂ ਆਪਣਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਉਹ ਇੱਕ ਵਿਦੇਸ਼ੀ ਗੀਤ 'ਤੇ ਆਪਣੇ ਹੀ ਸਟਾਇਲ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ । ਤੁਸੀਂ ਇਸ ਵੀਡਿਓ 'ਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਸੁਨੰਦਾ 'ਟਾਕੀ ਟਾਕੀ' ਗੀਤ 'ਤੇ  ਗਿੱਧਾ ਸਟਾਇਲ 'ਚ ਡਾਂਸ ਸਟੈੱਪ ਕਰਦੀ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਗਾਇਕਾ ਸੁਨੰਦਾ ਸ਼ਰਮਾ ਨੇ ਫੈਨਸ ਨੂੰ ‘ਪ੍ਰਾਹੁਣਾ’ ਫ਼ਿਲਮ ਦੇਖਣ ਦੀ ਦਿੱਤੀ ਸਲਾਹ

https://www.instagram.com/p/BqrR5QkgXSE/

ਡਾਂਸ ਦੇ ਇਹ ਸਟੈੱਪ ਗੀਤ ਦੇ ਨਾਲ ਬਿਲਕੁਲ ਮੈਚ ਕਰਦੇ ਨਜ਼ਰ ਆ ਰਹੇ ਨੇ । ਸੁਨੰਦਾ ਸ਼ਰਮਾ ਦੇ ਇਨ੍ਹਾਂ ਡਾਂਸ ਸਟੈੱਪਸ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸੁਨੰਦਾ ਸ਼ਰਮਾ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਤਾਕੀ ਤਾਕੀ ਇਨ ਮੇਰੀ ਮਰਜ਼ੀ ਸਟਾਇਲ ।

ਹੋਰ ਵੇਖੋ : ਆਖਿਰ ਕੌਣ ਵੱਸ ਗਿਆ ਹੈ ਸੁਨੰਦਾ ਸ਼ਰਮਾ ਦੀਆਂ ਅੱਖਾਂ ‘ਚ

Sunanda Sharma

ਸੁਨੰਦਾ ਦਾ ਇਹ ਕਿਊਟ ਅੰਦਾਜ਼ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਅਤੇ ਇਸ ਵਿਦੇਸ਼ੀ ਗੀਤ ਦੇ ਅਸਲ ਗੀਤ ਦੇ ਡਾਂਸ ਸਟੈੱਪਸ ਨੂੰ ਵੀ ਮਾਤ ਦੇ ਰਿਹਾ ਹੈ ।ਇਸ ਗੀਤ ਨੂੰ ਡੀਜੇ ਸਨੇਕ ਅਤੇ ਸੇਲੀਨਾ ਗੋਮਸ ਨੇ ਗਾਇਆ ਹੈ ।ਵਾਕਏ ਹੀ ਸੁਨੰਦਾ ਤੁਹਾਡਾ ਇਹ ਸਟਾਇਲ ਵੀ ਸਭ ਨੂੰ ਬੇਹੱਦ ਪਸੰਦ ਹੈ ।ਤੁਸੀਂ ਜਿਹੜਾ ਵੀ ਸਟਾਇਲ ਅਪਣਾ ਲਓ ਉਹ ਤੁਹਾਡੇ 'ਤੇ ਜੱਚਦਾ ਹੈ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network