ਸੁਨੰਦਾ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਬਾਲੀਵੁੱਡ ਫ਼ਿਲਮ ‘ਜੈ ਮੰਮੀ ਦੀ’ ਦਾ ਪਹਿਲਾ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur December 17th 2019 03:00 PM -- Updated: December 17th 2019 03:02 PM

ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਜਿਨ੍ਹਾਂ ਦਾ ਬਾਲੀਵੁੱਡ ਫ਼ਿਲਮ ‘ਜੈ ਮੰਮੀ ਦੀ’ ‘ਚ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਸੁਨੰਦਾ ਸ਼ਰਮਾ ਵੱਲੋਂ ਗਾਇਆ ਗੀਤ ‘ਮੰਮੀ ਨੂੰ ਪਸੰਦ’ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਰਿਲੀਜ਼ ਹੋਏ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਜਿਸ ਤੋਂ ਪਤਾ ਚੱਲਦਾ ਹੈ ਕਿ ਦਰਸ਼ਕਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।

ਹੋਰ ਵੇਖੋ:ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਾਏ ਜੁਝਾਰ ਤੇ ਗੁਰਲੇਜ਼ ਅਖ਼ਤਰ ਦਾ ਨਵਾਂ ਗੀਤ ‘JAGUAR’, ਦੇਖੋ ਵੀਡੀਓ

ਜੀ ਹਾਂ ਸਾਲ 2017 ‘ਚ ਸੁਨੰਦਾ ਸ਼ਰਮਾ ‘ਜਾਨੀ ਤੇਰਾ ਨਾਂਅ’ ਟਾਈਟਲ ਹੇਠ ਗੀਤ ਲੈ ਕੇ ਆਇਆ ਸਨ। ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ ‘ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਤੇਰਾ ਗੋਰਾ ਮੂੰਹ’ । ਇਸ ਗਾਣੇ ਨੂੰ ਰੀਮੇਕ ਕਰਕੇ ਹਿੰਦੀ ਫ਼ਿਲਮ ‘ਜੈ ਮੰਮੀ ਦੀ’ ‘ਚ ਲਿਆ ਗਿਆ ਹੈ। ਇਸ ਨਵੇਂ ਗੀਤ ਨੂੰ ਵੀ ਸੁਨੰਦਾ ਸ਼ਰਮਾ ਵੱਲੋਂ ਹੀ ਗਾਇਆ ਗਿਆ ਹੈ। ਇਸ ਗਾਣੇ ਨੂੰ ਰੀਕਰੀਏਟ ਕੀਤਾ ਹੈ ਤਨਿਸ਼ਕ ਬਾਗਚੀ ਨੇ। ਜੇ ਗੱਲ ਕਰੀਏ Original ਗਾਣੇ ਦੇ ਮਿਊਜ਼ਿਕ ਦੀ ਤਾਂ ਸੁੱਖੀ ਮਿਊਜ਼ਿਕਲ ਡੌਕਟਰਜ਼ ਵੱਲੋਂ ਦਿੱਤਾ ਗਿਆ ਸੀ। ਇਸ ਗਾਣੇ ਦੇ ਬੋਲ ਵੀ ਜਾਨੀ ਦੀ ਕਲਮ ‘ਚੋਂ ਹੀ ਨਿਕਲੇ ਨੇ।

ਮੰਮੀ ਨੂੰ ਪਸੰਦ ਗਾਣੇ ਨੂੰ ਬਾਲੀਵੁੱਡ ਅਦਾਕਾਰ ਸੰਨੀ ਸਿੰਘ ਤੇ ਐਕਟਰੈੱਸ ਸੋਨਾਲੀ ਸਹਿਗਲ ਉੱਤੇ ਫਿਲਮਾਇਆ ਗਿਆ ਹੈ। ਇਹ ਫ਼ਿਲਮ ਅਗਲੇ ਸਾਲ 17 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ। ਦੱਸ ਦਈਏ ਸੰਨੀ ਸਿੰਘ ਤੇ ਸੋਨਾਲੀ ਸਹਿਗਲ ਇਸ ਤੋਂ ਪਹਿਲਾ ‘ਪਿਆਰ ਕਾ ਪੰਚਨਾਮਾ-2’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਜੇ ਗੱਲ ਕਰੀਏ ਹਿੰਦੀ ਫ਼ਿਲਮਾਂ ‘ਚ ਪੰਜਾਬੀ ਗਾਇਕਾਂ ਦਾ ਦਬਦਬਾ ਵੱਧਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਾਰਡੀ ਸੰਧੂ, ਦਿਲਜੀਤ ਦੋਸਾਂਝ, ਅਖਿਲ, ਮਿਸ ਪੂਜਾ, ਸੁਖਬੀਰ ਵਰਗੇ ਕਈ ਨਾਮੀ ਗਾਇਕ ਆਪਣੀ ਆਵਾਜ਼ ਦਾ ਜਾਦੂ ਬਾਲੀਵੁੱਡ 'ਚ ਬਿਖੇਰ ਚੁੱਕੇ ਹਨ।

 

Related Post