ਸੁਨੀਲ ਸ਼ੈੱਟੀ ਲਈ ਉਸ ਦੀ ਫਿਟਨੈੱਸ ਹੀ ਬਣੀ ਮੁਸੀਬਤ, ਦੱਸਿਆ ਦਿਲ ਦਾ ਹਾਲ

By  Rupinder Kaler July 16th 2020 04:26 PM

ਸੁਨੀਲ ਸ਼ੈੱਟੀ ਅੱਜ ਵੀ ਕਿੰਨੇ ਫਿੱਟ ਹਨ ਇਹ ਗੱਲ ਕਿਸੇ ਤੋਂ ਛਿਪੀ ਹੋਈ ਨਹੀਂ, ਪਰ ਇਹ ਫਿਟਨੈੱਸ ਉਹਨਾਂ ਲਈ ਮੁਸੀਬਤ ਬਣ ਗਈ ਹੈ । ਸੁਨੀਲ ਸ਼ੈੱਟੀ ਨੇ ਇਸ ਗੱਲ ਦਾ ਖੁਦ ਖੁਲਾਸਾ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨੀਲ ਕੁਝ ਸਾਲਾਂ ਤੋਂ ਫ਼ਿਲਮਾਂ ਤੋਂ ਦੂਰ ਹਨ । ਜਿਸ ਦੀ ਵਜ੍ਹਾ ਉਹਨਾਂ ਨੇ ਹਾਲ ਹੀ ਵਿੱਚ ਦੱਸੀ ਹੈ । ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੂੰ ਕੰਮ ਮਿਲਣ ਵਿੱਚ ਕਿੱਥੇ ਦਿੱਕਤ ਆ ਰਹੀ ਹੈ । ਸੁਨੀਲ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਦੀ ਫਿਟਨੈੱਸ ਹੀ ਉਹਨਾਂ ਦੀ ਦੁਸ਼ਮਣ ਬਣੀ ਹੋਈ ਹੈ । 58 ਸਾਲ ਦੇ ਸੁਨੀਲ ਆਪਣੀ ਉਮਰ ਤੋਂ ਛੋਟੇ ਦਿਖਾਈ ਦਿੰਦੇ ਹਨ ।

https://www.instagram.com/p/CAfrRH-BnpS/?utm_source=ig_embed

ਸੁਨੀਲ ਨੇ ਕਿਹਾ ਕਿ ਮੈਂ ਨਾ ਜਵਾਨ ਦਿਖਾਈ ਦਿੰਦਾ ਹਾਂ ਤੇ ਨਾ ਹੀ ਬੁੱਢਾ । ਲੋਕ ਹੀਰੋ ਦਾ ਰੋਲ ਦੇਣ ਤੋਂ ਕਤਰਾਉਂਦੇ ਹਨ ਤੇ ਪਿਤਾ ਦੇ ਰੋਲ ਲਈ ਮੈਂ ਫਿੱਟ ਨਹੀਂ ਬੈਠਦਾ । ਇਹ ਹੀ ਵਜ੍ਹਾ ਰਹੀ ਹੈ ਕਿ ਮੈਨੂੰ ਕੋਈ ਰੋਲ ਨਹੀਂ ਮਿਲਦਾ । ਮੈਂ ਹਮੇਸ਼ਾ ਆਪਣੀ ਫਿਟਨੈੱਸ ਵੱਲ ਧਿਆਨ ਦਿੱਤਾ ਹੈ ਕਿਉਂਕਿ ਮੇਰੀ ਇਮੇਜ ਹਮੇਸ਼ਾ ਐਕਸ਼ਨ ਹੀਰੋ ਦੀ ਰਹੀ ਹੈ ।

https://www.instagram.com/p/CB2kW9PBTQu/

Related Post