ਸੁਨੀਲ ਗਰੋਵਰ ਉਰਫ਼ ਗੁੱਥੀ ਨੂੰ ਜਸਪਾਲ ਭੱਟੀ ਨੇ ਅਦਾਕਾਰੀ ਦਿਖਾਉਣ ਦਾ ਦਿੱਤਾ ਸੀ ਮੌਕਾ, ਪੁਰਾਣੀ ਵੀਡੀਓ ਹੋ ਰਹੀ ਹੈ ਵਾਇਰਲ
Rupinder Kaler
March 3rd 2020 05:29 PM
ਮਸ਼ਹੂਰ ਕਮੇਡੀਅਨ ਜਸਪਾਲ ਭੱਟੀ ਦਾ 3 ਮਾਰਚ ਨੂੰ ਜਨਮ ਦਿਨ ਹੁੰਦਾ ਹੈ । ਸਾਲ 1955 ‘ਚ ਪੈਦਾ ਹੋਏ ਜਸਪਾਲ ਭੱਟੀ 80 ਤੇ 90 ਦੇ ਦਹਾਕੇ ਕਮੇਡੀ ਕਿੰਗ ਮੰਨੇ ਜਾਂਦੇ ਸਨ । ਇਸ ਅਰਸੇ ਦੌਰਾਨ ਉਹਨਾਂ ਦੇ ਕਈ ਸ਼ੋਅ ਆਏ ਜਿਹੜੇ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਸਨ । ਜਸਪਾਲ ਭੱਟੀ ਹਾਸੇ ਹਾਸੇ ਵਿੱਚ ਹੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ’ਤੇ ਚੋਟ ਕਰਦੇ ਸਨ ।