ਝੂੱਗੀ ਵਿੱਚ ਰਹਿਣ ਵਾਲੇ ਇਸ ਬੱਚੇ ਦਾ ਵੀਡੀਓ ਦੇਖਕੇ ਬਾਲੀਵੁੱਡ ਦੇ ਸਿਤਾਰੇ ਵੀ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਹੋਏ ਮਜ਼ਬੂਰ

By  Rupinder Kaler February 10th 2021 01:56 PM

ਸੋਸ਼ਲ ਮੀਡੀਆ ਕਰਕੇ ਦੇਸ਼ ਭਰ ਦਾ ਟੈਲੇਂਟ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ । ਇਸੇ ਤਰ੍ਹਾਂ ਦਾ ਇੱਕ ਵੀਡੀਓ ਟਵਿੱਟਰ ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਛੋਟਾ ਬੱਚਾ ਗੋਵਿੰਦਾ ਦੇ ਗਾਣਿਆਂ ਤੇ ਡਾਂਸ ਕਰ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਕੇ ਸੁਨੀਲ ਸ਼ੈੱਟੀ ਨੇ ਇਸ ਬੱਚੇ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ।

ਹੋਰ ਪੜ੍ਹੋ :

ਸਵਰਗਵਾਸੀ ਰਾਜੀਵ ਕਪੂਰ ਦਾ ਨਹੀਂ ਹੋਵੇਗਾ ਚੌਥਾ, ਪਰਿਵਾਰ ਨੇ ਦੱਸਿਆ ਵੱਡਾ ਕਾਰਨ

ਅਨੀਤਾ ਹਸਨੰਦਾਨੀ ਨੂੂੰ ਮਿਲੀ ਪੁੱਤਰ ਦੀ ਦਾਤ, ਹਰ ਪਾਸਿਓਂ ਮਿਲ ਰਹੀ ਵਧਾਈ

dance

ਸੁਨੀਲ ਸ਼ੈੱਟੀ ਤੋਂ ਪਹਿਲਾਂ ਇਸ ਵੀਡੀਓ ਨੂੰ ਬੰਬੇ ਸਟਾਕ ਐਕਸਚਂੇਜ਼ ਦੇ ਸੀਈਓ ਆਸ਼ੀਸ਼ ਚੌਹਾਨ ਨੇ ਆਪਣੇ ਅਕਾਊਂਟ ਤੇ ਅੱਪਲੋਡ ਕੀਤਾ ਸੀ । ਦੇਖਦੇ ਹੀ ਦੇਖਦੇ ਇਹ ਵੀਡੀਓ ਏਨਾਂ ਵਾਇਰਲ ਹੋ ਗਿਆ ਕਿ ਸੁਨੀਲ ਸ਼ੈੱਟੀ ਤੱਕ ਪਹੁੰਚ ਗਿਆ ।

ਬੱਚੇ ਦੇ ਡਾਂਸ ਨੂੰ ਦੇਖ ਕੇ ਸੁਨੀਲ ਏਨੇਂ ਪ੍ਰਭਾਵਿਤ ਹੋਏ ਹਨ ਕਿ ਸੁਨੀਲ ਨੇ ਸਭ ਨੂੰ ਗੁਜਾਰਿਸ਼ ਕੀਤੀ ਹੈ ਕਿ ਉਹ ਬੱਚੇ ਦੀ ਵੀਡੀਓ ਸ਼ੇਅਰ ਕਰਕੇ ਉਸ ਨੂੰ ਫੇਮਸ ਬਨਾਉਣ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਬੱਚਾ ਆਪਣੀ ਝੋਪੜੀ ਦੇ ਅੱਗੇ ਗੋਵਿੰਦਾ ਦੀ ਫ਼ਿਲਮ ਰਾਜਾ ਬਾਬੂ, ਕੁਲੀ ਨੰਬਰ 1 ਵਰਗੀਆਂ ਫ਼ਿਲਮਾ ਦੇ ਗਾਣਿਆਂ ਤੇ ਜ਼ਬਰਦਸਤ ਡਾਂਸ ਕਰ ਰਿਹਾ ਹੈ ।

https://twitter.com/SunielVShetty/status/1358747156492869636

Related Post