ਪਹਾੜਾਂ ਦੀਆਂ ਠੰਡੀਆਂ ਫ਼ਿਜ਼ਾਵਾਂ 'ਚ ਸੰਨੀ ਦਿਓਲ ਲਾਹ ਰਹੇ ਚੋਣਾਂ ਦੀ ਥਕਾਣ,ਵੀਡੀਓ ਕੀਤਾ ਸਾਂਝਾ 

By  Shaminder June 1st 2019 10:14 AM

ਅਦਾਕਾਰ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਕਾਜ਼ਾ ਦੀਆਂ ਦੀਆਂ ਠੰਡੀਆਂ ਵਾਦੀਆਂ ਦਾ ਨਜ਼ਾਰਾ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਨ੍ਹਾਂ ਠੰਡੀਆਂ ਫ਼ਿਜ਼ਾਵਾਂ 'ਚ ਉਹ ਪ੍ਰਕ੍ਰਿਤੀ ਦੇ ਬੇਹੱਦ ਨਜ਼ਦੀਕ ਖੁਦ ਨੂੰ ਪਾ ਕੇ ਬੇੱਹਦ ਖੁਸ਼ ਨਜ਼ਰ ਆ ਰਹੇ ਸਨ ।

ਹੋਰ ਵੇਖੋ :ਜਦੋਂ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਨੂੰ ਜਿਤਵਾਇਆ ਗਿਆ, ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵੀਡਿਓ ਵਾਇਰਲ

https://www.instagram.com/p/ByIdi8-BjOg/

ਚੋਣਾਂ ਦੀ ਥਕਾਣ ਅਤੇ ਜਿੱਤ ਤੋਂ ਬਾਅਦ ਸੰਨੀ ਦਿਓਲ ਫ਼ੁਰਸਤ ਦੇ ਪਲ ਬਿਤਾਉਂਦੇ ਹੋਏ ਨਜ਼ਰ ਆ ਰਹੇ ਹਨ ।

https://www.instagram.com/p/BxryfZ5pFrB/

ਦੱਸ ਦਈਏ ਕਿ ਸੰਨੀ ਦਿਓਲ ਨੇ ਹਾਲ 'ਚ ਹੀ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜੀ ਸੀ ਅਤੇ ਜਿੱਤ ਹਾਸਲ ਕਰਕੇ ਸਾਬਿਤ ਕਰ ਦਿੱਤਾ ਸੀ ਕਿ ਬਾਲੀਵੁੱਡ 'ਚ ਆਪਣਾ ਨਾਂਅ ਕਮਾਉਣ ਤੋਂ ਬਾਅਦ ਰਾਜਨੀਤੀ 'ਚ ਵੀ ਆਪਣਾ ਝੰਡਾ ਬੁਲੰਦ ਕਰ ਚੁੱਕੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾਂ ਕੁ ਖਰਾ ਉੱਤਰਦੇ ਹਨ ।

Related Post