ਜਦੋਂ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਨੂੰ ਜਿਤਵਾਇਆ ਗਿਆ, ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵੀਡਿਓ ਵਾਇਰਲ 

Written by  Rupinder Kaler   |  May 23rd 2019 06:31 PM  |  Updated: May 23rd 2019 06:31 PM

ਜਦੋਂ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਥਾਂ ਸੰਨੀ ਲਿਓਨ ਨੂੰ ਜਿਤਵਾਇਆ ਗਿਆ, ਸੋਸ਼ਲ ਮੀਡੀਆ ਤੇ ਹੋ ਰਹੀ ਹੈ ਵੀਡਿਓ ਵਾਇਰਲ 

ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਹੋਈ ਹੈ । ਇਸ ਵਾਰ ਇਹਨਾਂ ਚੋਣਾਂ ਵਿੱਚ ਕਈ ਬਾਲੀਵੁੱਡ ਸਟਾਰਸ ਨੇ ਵੀ ਆਪਣੀ ਕਿਸਮਤ ਅਜ਼ਮਾਈ ਸੀ । ਜਿਨ੍ਹਾਂ ਵਿੱਚੋਂ ਸੰਨੀ ਦਿਓਲ ਵੱਡਾ ਨਾਂ ਹੈ । ਉਹਨਾਂ ਨੇ ਗੁਰਦਾਸਪੁਰ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਤੇ ਕਾਂਗਰਸ ਦੇ ਉਮੀਦਵਾਰ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ ।

https://twitter.com/SirJadeja/status/1131417506936004609

ਪਰ ਇਸ ਜਿੱਤ ਤੋਂ ਬਅਦ ਵੀ ਉਹਨਾਂ ਦੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਇੱਕ ਟੀਵੀ ਚੈਨਲ ਨੇ ਗਲਤੀ ਨਾਲ ਗੁਰਦਾਸਪੁਰ ਤੋਂ ਸੰਨੀ ਦਿਓਲ ਦੀ ਥਾਂ ਤੇ ਸੰਨੀ ਲਿਓਨ ਨੂੰ ਜਿੱਤਵਾ ਦਿੱਤਾ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ ।ਐਂਕਰ ਨੇ ਲਾਈਵ ਬੋਲਿਆ ਕਿ ਸੰਨੀ ਲਿਓਨ ਨੂੰ ਗੁਰਦਾਸਪੁਰ, ਪੰਜਾਬ ਤੋਂ ਅੱਗੇ ਚੱਲ ਰਹੀ ਹੈ। ਇਸ ਦਾ ਵੀਡੀਓ ਉਸੇ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

https://twitter.com/SunnyLeone/status/1131430846601162752

ਸੰਨੀ ਲਿਓਨ ਨੇ ਵੀ ਇਸ 'ਤੇ ਚੁਟਕੀ ਲੈਂਦੇ ਹੋਏ ਟਵੀਟ ਕੀਤਾ ਤੇ ਪੋਸਟ ਕੀਤਾ, "ਮੈਂ ਕਿੰਨੀਆਂ ਵੋਟਾਂ ਤੋਂ ਅੱਗੇ ਚੱਲ ਰਹੀ ਹਾਂ?" ਉਨ੍ਹਾਂ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਮਜ਼ੇਦਾਰ ਕੁਮੈਂਟ ਕਰ ਰਹੇ ਹਨ ਤੇ ਉਸ ਦੇ ਸੈਂਸ ਆਫ਼ ਹਿਊਮਰ ਦੀ ਤਾਰੀਫ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network