ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

By  Lajwinder kaur January 3rd 2022 04:22 PM

ਬਾਲੀਵੁੱਡ ਐਕਟਰ ਸੰਨੀ ਦਿਓਲ Sunny Deol ਇਨ੍ਹੀਂ ਦਿਨੀਂ ਮਨਾਲੀ 'ਚ ਖੂਬ ਮਸਤੀ ਕਰ ਰਹੇ ਹਨ। ਸ਼ਰਮੀਲੇ ਸੁਭਾਅ ਵਾਲੇ ਸੰਨੀ ਦਿਓਲ ਦਾ ਇਹ ਮਜ਼ੇਦਾਰ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜੀ ਹਾਂ ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਸੰਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਇੱਕ ਬਹੁਤ ਹੀ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪਤੀ ਨਿੱਕ ਜੋਨਸ ਨਾਲ ਸਮੁੰਦਰ ‘ਚ ਮਨਾਇਆ ਨਵਾਂ ਸਾਲ, ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸਭ ਨੂੰ ਨਵੇਂ ਸਾਲ ਦੀ ਵਧਾਈ

inside image of sunny deol with ice

ਇਸ ਵੀਡੀਓ 'ਚ ਸੰਨੀ ਨੂੰ ਬਰਫ 'ਚ ਆਪਣਾ ਸਿਰ ਪਾ ਕੇ ਫਿਰ ਜਦੋਂ ਬਾਹਰ ਕੱਢਦੇ ਨੇ ਤਾਂ ਸਾਰੀ ਬਰਫ ਉਨ੍ਹਾਂ ਦੇ ਚਿਹਰੇ ਉੱਤੇ ਲੱਗ ਜਾਂਦੀ ਹੈ। ਜਿਸ ਤੋਂ ਬਾਅਦ ਉਹ ਜ਼ੋਰ-ਜ਼ੋਰ ਦੇ ਹੱਸਦੇ ਹੋਏ ਨਜ਼ਰ ਆ ਰਹੇ ਨੇ। ਸੰਨੀ ਦਾ ਇਹ ਮਜ਼ਾਕੀਆ ਅੰਦਾਜ਼ ਉਨ੍ਹਾਂ ਦਾ ਆਲੇ-ਦੁਆਲੇ ਖੜ੍ਹੇ ਲੋਕਾਂ ਨੂੰ ਵੀ ਕਾਫੀ ਪਸੰਦ ਆਉਂਦਾ ਹੈ ਤੇ ਉਹ ਵੀ ਹੱਸਣ ਲੱਗ ਜਾਂਦੇ ਨੇ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਨੀ ਨੇ ਕੈਪਸ਼ਨ 'ਚ ਲਿਖਿਆ, 'ਆਈਸਿੰਗ ਆਨ ਦ ਕੇਕ'। ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਪਰ ਅਦਾਕਾਰਾ ਈਸ਼ਾ ਦਿਓਲ ਦੇ ਕਮੈਂਟ ਨੇ ਹਰ ਇੱਕ ਦਾ ਧਿਆਨ ਖਿੱਚਿਆ। ਭੈਣ ਈਸ਼ਾ ਦਿਓਲ ਨੇ ਕਮੈਂਟ ‘ਚ ਲਿਖਿਆ ‘ਭਈਆ ਸੰਨੀ ਦਿਓਲ’ ਤੇ ਨਾਲ ਹੀ ਹਾਸੇ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਵੀਡੀਓ ਕਲਿੱਪ 'ਚ ਸੰਨੀ ਨੂੰ ਹਰੇ ਰੰਗ ਦੀ ਜੈਕੇਟ ਅਤੇ ਹਲਕੇ ਭੂਰੇ ਰੰਗ ਦੀ ਵਿੰਟਰ ਕੈਪ ਪਹਿਨੀ ਦਿਖਾਈ ਦੇ ਰਹੀ ਹੈ।

sunny deol Ameesha Patel gadar 2 movie shooting start

ਸੰਨੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਨੂੰ ਦੇਖ ਕੇ ਲੱਗਦਾ ਹੈ ਕਿ ਮਨਾਲੀ ਉਨ੍ਹਾਂ ਦਾ ਪਸੰਦੀਦਾ ਛੁੱਟੀਆਂ ਦਾ ਸਥਾਨ ਬਣ ਗਿਆ ਹੈ, ਜਿਵੇਂ ਕਿ ਪਿਛਲੇ ਸਾਲ ਵੀ ਉਸਨੇ ਆਪਣੇ ਪਿਤਾ ਧਰਮਿੰਦਰ ਨਾਲ ਮਨਾਲੀ ਵਿੱਚ ਕੁਝ ਦਿਨ ਕੁਆਲਿਟੀ ਟਾਈਮ ਬਿਤਾਇਆ ਸੀ। ਸੰਨੀ ਦਿਓਲ ਨੇ ਮਨਾਲੀ 'ਚ ਆਪਣੀ ਫ਼ਿਲਮ 'ਗਦਰ 2' ਦੀ ਸ਼ੂਟਿੰਗ ਵੀ ਕੀਤੀ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੰਨੀ ਨੇ ਆਪਣੀ ਆਉਣ ਵਾਲੀ ਫ਼ਿਲਮ 'ਗਦਰ 2' ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਹ ਫ਼ਿਲਮ ਸੰਨੀ ਦਿਓਲ ਦੀ 2001 ਦੀ ਫਿਲਮ ਗਦਰ: ਏਕ ਪ੍ਰੇਮ ਕਥਾ, ਜਿਸ ਵਿੱਚ ਉਹ ਅਮੀਸ਼ਾ ਪਟੇਲ ਦੇ ਨਾਲ ਨਜ਼ਰ ਆਏ ਸੀ, ਦਾ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਫਾਲੋ-ਅੱਪ ਹੈ। ਫ਼ਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ, ਜਿਨ੍ਹਾਂ ਨੇ ਫ਼ਿਲਮ 'ਗਦਰ ਏਕ ਪ੍ਰੇਮ ਕਥਾ' ਦਾ ਨਿਰਦੇਸ਼ਨ ਵੀ ਕੀਤਾ ਸੀ। ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।

 

 

View this post on Instagram

 

A post shared by Sunny Deol (@iamsunnydeol)

Related Post